ਇੰਗਲੈਂਡ ਨੇ ਨਿਊਜ਼ੀਲੈਂਡ ਖਿਲਾਫ ਟੈਸਟ ਲੜੀ ਲਈ ਬੇਅਰਸਟੋ ਨੂੰ ਟੀਮ ''ਚ ਸ਼ਾਮਲ ਕੀਤਾ
Saturday, Nov 09, 2019 - 02:56 AM (IST)

ਵੇਲਿੰਗਟਨ- ਇੰਗਲੈਂਡ ਨੇ ਨਿਊਜ਼ੀਲੈਂਡ ਖਿਲਾਫ ਇਸ ਮਹੀਨੇ ਦੇ ਆਖਿਰ ਵਿਚ ਹੋਣ ਵਾਲੇ ਦੋ ਟੈਸਟ ਮੈਚਾਂ ਦੀ ਲੜੀ ਲਈ ਜਾਨੀ ਬੇਅਰਸਟੋ ਨੂੰ ਜ਼ਖ਼ਮੀ ਜੋ ਡੇਨਲੀ ਦੇ 'ਕਵਰ' ਦੇ ਤੌਰ 'ਤੇ ਟੀਮ ਵਿਚ ਸ਼ਾਮਲ ਕੀਤਾ ਹੈ। ਵਿਕਟਕੀਪਰ ਬੱਲੇਬਾਜ਼ ਬੇਅਰਸਟੋ ਨੇ ਹੁਣ ਤਕ 69 ਟੈਸਟ ਮੈਚ ਖੇਡੇ ਹਨ। ਉਸ ਨੂੰ ਮੂਲ ਟੀਮ ਵਿਚ ਨਹੀਂ ਚੁਣਿਆ ਗਿਆ ਸੀ। ਹਾਲਾਂਕਿ ਉਹ ਟੀ-20 ਟੀਮ ਦਾ ਹਿੱਸਾ ਹੈ ਤੇ ਇਸ ਲਈ ਅਜੇ ਨਿਊਜ਼ੀਲੈਂਡ ਵਿਚ ਹੈ।