ਇੰਗਲੈਂਡ ਦੇ ਫੁੱਟਬਾਲ ਵਿਸ਼ਵ ਕੱਪ ਜੇਤੂ ਗੋਲਕੀਪਰ ਗੋਰਡਨ ਬੈਂਕਸ ਦਾ ਦਿਹਾਂਤ

02/12/2019 9:18:23 PM

ਲੰਡਨ— ਇੰਗਲੈਂਡ ਦੇ ਫੁੱਟਬਾਲ ਵਿਸ਼ਵ ਕੱਪ ਜੇਤੂ ਗੋਲਕੀਪਰ ਗੋਰਡਨ ਬੈਂਕਸ ਦਾ 81 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਇਸ ਧਾਕੜ ਖਿਡਾਰੀ ਦੇ ਸਾਬਕਾ ਕਲੱਬ ਸਟੋਕ ਸਿਟੀ ਨੇ ਮੰਗਲਵਾਰ ਇਸ ਦਾ ਐਲਾਨ ਕੀਤਾ। ਇਸ ਧਾਕੜ ਫੁੱਟਬਾਲਰ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ 73 ਮੈਚਾਂ ਵਿਚ ਇੰਗਲੈਂਡ ਦੀ ਪ੍ਰਤੀਨਿਧਤਾ ਕਰਨ ਵਾਲੇ ਬੈਂਕਸ ਦਾ ਦਿਹਾਂਤ ਹੋ ਗਿਆ ਹੈ। 
ਬੈਂਕਸ ਨੇ 1966 ਵਿਚ ਇੰਗਲੈਂਡ ਵਿਚ ਹੋਏ ਵਿਸ਼ਵ ਕੱਪ ਦਾ ਹਰ ਮੈਚ ਖੇਡਿਆ ਸੀ, ਜਦੋਂ ਇਹ ਟੀਮ ਪਹਿਲੀ ਵਾਰ ਚੈਂਪੀਅਨ ਬਣੀ ਸੀ। ਗੋਲਕੀਪਰ ਦੇ ਤੌਰ 'ਤੇ ਉਸ ਦਾ ਸਭ ਤੋਂ ਯਾਦਗਾਰ ਪ੍ਰਦਰਸ਼ਨ 1970 ਦੇ ਵਿਸ਼ਵ ਕੱਪ ਦੌਰਾਨ ਸੀ, ਜਦੋਂ ਉਸ ਨੇ ਬ੍ਰਾਜ਼ੀਲ ਦੇ ਮਹਾਨ ਖਿਡਾਰੀ ਪੇਲੇ ਦੇ ਹੈਡਰ ਨੂੰ ਸ਼ਾਨਦਾਰ ਤਰੀਕੇ ਨਾਲ ਰੋਕਿਆ ਸੀ। ਉਸ ਨੇ 1963 ਵਿਚ ਆਪਣੇ ਕਰੀਅਰ ਦਾ ਆਗਾਜ਼ ਕੀਤਾ ਸੀ ਤੇ 1972 ਵਿਚ ਕਾਰ ਹਾਦਸੇ ਵਿਚ ਇਕ ਅੱਖ ਗੁਆਉਣ ਤੋਂ ਬਾਅਦ ਕੌਮਾਂਤਰੀ ਪੱਧਰ 'ਤੇ ਖੇਡਣਾ ਛੱਡ ਦਿੱਤਾ ਸੀ। ਇਸ ਦੌਰਾਨ ਉਹ ਛੇ ਵਾਰ ਫੀਫਾ ਦਾ ਸਰਵਸ੍ਰੇਸ਼ਠ ਗੋਲਕੀਪਰ ਚੁਣਿਆ ਗਿਆ ਸੀ। 


Gurdeep Singh

Content Editor

Related News