ਇੰਗਲੈਂਡ ਦੀ ਕ੍ਰਿਕਟ ਟੀਮ 2005 ਤੋਂ ਬਾਅਦ ਟੈਸਟ ਲੜੀ ਲਈ ਪਹਿਲੀ ਵਾਰ ਪਾਕਿਸਤਾਨ ਪੁੱਜੀ
Monday, Nov 28, 2022 - 03:55 PM (IST)

ਇਸਲਾਮਾਬਾਦ– ਇੰਗਲੈਂਡ ਦੀ ਕ੍ਰਿਕਟ ਟੀਮ 2005 ਤੋਂ ਬਾਅਦ ਪਾਕਿਸਤਾਨ ਵਿਚ ਆਪਣੀ ਪਹਿਲੀ ਟੈਸਟ ਲੜੀ ਖੇਡਣ ਲਈ ਐਤਵਾਰ ਤੜਕੇ ਇਸਲਾਮਾਬਾਦ ਪਹੁੰਚੀ। ਬੇਨ ਸਟੋਕਸ ਦੀ ਅਗਵਾਈ ਵਿਚ ਇੰਗਲੈਂਡ ਦੀ ਟੀਮ ਰਾਵਲਪਿੰਡੀ ਵਿਚ ਆਗਾਮੀ ਵੀਰਵਾਰ ਨੂੰ ਪਹਿਲਾ ਟੈਸਟ ਮੈਚ ਖੇਡੇਗੀ। ਤਿੰਨ ਮੈਚਾਂ ਦੀ ਲੜੀ ਦਾ ਦੂਜਾ ਟੈਸਟ 9 ਤੋਂ 13 ਦਸੰਬਰ ਤਕ ਮੁਲਤਾਨ ਵਿਚ ਖੇਡਿਆ ਜਾਵੇਗਾ। ਇੰਗਲੈਂਡ ਦਾ ਦੌਰਾ 17 ਤੋਂ 21 ਦਸੰਬਰ ਤਕ ਕਰਾਚੀ ਵਿਚ ਆਖਰੀ ਟੈਸਟ ਦੇ ਨਾਲ ਖਤਮ ਹੋਵੇਗਾ। ਪਾਕਿਸਤਾਨ ਨੇ ਪਿਛਲੇ 17 ਸਾਲਾਂ ਵਿਚ ਦੋ ਵਾਰ ਇੰਗਲੈਂਡ ਦੀ ਮੇਜ਼ਬਾਨੀ ਯੂ. ਏ. ਈ. ਵਿਚ ਕੀਤੀ ਸੀ। ਸਾਲ 2009 ਵਿਚ ਸ਼੍ਰੀਲੰਕਾ ਕ੍ਰਿਕਟ ਟੀਮ ’ਤੇ ਲਾਹੌਰ ਵਿਚ ਹੋਏ ਹਮਲੇ ਤੋਂ ਬਾਅਦ ਵਿਦੇਸ਼ੀ ਟੀਮ ਪਾਕਿਸਤਾਨ ਦਾ ਸਫਰ ਕਰਨ ਤੋਂ ਕਤਰਾਉਂਦੀ ਰਹੀ ਹੈ।