ENG vs PAK : ਇੰਗਲੈਂਡ ਨੇ ਪਾਕਿ ਨੂੰ 45 ਦੌੜਾਂ ਨਾਲ ਹਰਾਇਆ
Monday, Jul 19, 2021 - 08:29 PM (IST)
ਨਵੀਂ ਦਿੱਲੀ- ਇੰਗਲੈਂਡ ਦੀ ਟੀਮ ਨੇ ਪਾਕਿਸਤਾਨ ਦੇ ਵਿਰੁੱਧ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਵਿਚ 1-1 ਨਾਲ ਬਰਾਬਰੀ ਕਰ ਲਈ ਹੈ। ਲੀਡਸ ਦੇ ਮੈਦਾਨ 'ਤੇ ਖੇਡੇ ਗਏ ਮੁਕਾਬਲੇ ਵਿਚ ਪਾਕਿਸਤਾਨ ਦੇ ਬੱਲੇਬਾਜ਼ਾਂ ਦੇ ਕੋਲ ਸ਼ਾਕਿਬ ਮਹਿਮੂਦ ਦੀ ਸ਼ਾਨਦਾਰ ਗੇਂਦਬਾਜ਼ੀ ਦਾ ਜਵਾਬ ਨਹੀਂ ਸੀ। ਇਸ ਤਰ੍ਹਾਂ ਉਨ੍ਹਾਂ ਨੇ 45 ਦੌੜਾਂ ਨਾਲ ਮੈਚ ਗੁਆ ਦਿੱਤਾ। ਇੰਗਲੈਂਡ ਨੇ ਪਹਿਲਾਂ ਖੇਡਦੇ ਹੋਏ 200 ਦੌੜਾਂ 'ਤੇ ਪੂਰੀ ਟੀਮ ਢੇਰ ਹੋ ਗਈ। ਜਵਾਬ ਵਿਚ ਵਧੀਆ ਓਪਨਿੰਗ ਸਾਂਝੇਦਾਰੀ ਦੇ ਬਾਵਜੂਦ ਪਾਕਿਸਤਾਨ ਆਪਣੇ ਖਰਾਬ ਮਿਡਲ ਕ੍ਰਮ ਬੱਲੇਬਾਜ਼ਾਂ ਦੇ ਪ੍ਰਦਰਸ਼ਨ ਦੇ ਚੱਲਦੇ ਹਾਰ ਗਿਆ।
ਇਹ ਖ਼ਬਰ ਪੜ੍ਹੋ- ਸ਼ਾਕਿਬ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਬੰਗਲਾਦੇਸ਼ ਨੇ ਜ਼ਿੰਬਾਬਵੇ ਨੂੰ ਹਰਾਇਆ
ਇੰਗਲੈਂਡ ਪਹਿਲਾਂ ਬੱਲੇਬਾਜ਼ੀ ਕਰਨ ਦੇ ਲਈ ਉਤਰਿਆ ਸੀ। ਰਾਏ ਨੇ ਪਹਿਲੇ ਹੀ ਤਿੰਨ ਗੇਂਦਾਂ 'ਤੇ 10 ਦੌੜਾਂ ਬਣਾਈਆਂ ਪਰ ਚੌਥੀ ਗੇਂਦ 'ਤੇ ਆਊਟ ਹੋ ਗਏ। ਡੇਵਿਡ ਮਲਾਨ ਵੀ ਇਕ ਦੌੜ ਬਣਾ ਕੇ ਚੱਲਦੇ ਬਣੇ। ਹਾਲਾਂਕਿ ਇਸ ਦੌਰਾਨ ਜੋਸ ਬਟਲਰ ਤੇ ਮੋਇਨ ਅਲ਼ੀ ਨੇ ਇੰਗਲੈਂਡ ਦੀ ਪਾਰੀ ਨੂੰ ਸੰਭਾਲਿਆ। ਮੋਇਨ ਨੇ 36 ਤਾਂ ਲਿਵੰਗਸਟੋਨ ਨੇ 38 ਦੌੜਾਂ ਬਣਾਈਆ ਤੇ ਇੰਗਲੈਂਡ ਨੂੰ ਮਜ਼ਬੂਤ ਸਕੋਰ ਤੱਕ ਪਹੁੰਚਾਇਆ। ਪਾਕਿਸਤਾਨ ਦੇ ਮੁਹੰਮਦ ਹਸਨੇਨ ਨੇ 51 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ।
ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨ ਦੀ ਟੀਮ ਨੇ ਮੁਹੰਮਦ ਰਿਜਵਾਨ ਅਤੇ ਬਾਬਰ ਆਜ਼ਮ ਦੇ ਧਮਾਕੇਦਾਰ ਸ਼ਾਟਾਂ ਦੀ ਬਦੌਲਤ ਜ਼ੋਰਦਾਰ ਸ਼ੁਰੂਆਤ ਕੀਤੀ। ਰਿਜਵਾਨ ਨੇ ਜਿੱਥੇ 29 ਗੇਂਦਾਂ ਵਿਚ 37 ਦੌੜਾਂ ਬਣਾਈਆਂ ਤਾਂ ਉੱਥੇ ਹੀ ਬਾਬਰ ਨੇ 16 ਗੇਂਦਾਂ 'ਚ 22 ਦੌੜਾਂ ਬਣਾਈਆਂ। ਅਖਰ ਵਿਚ ਪਾਕਿਸਤਾਨ ਦੀ ਟੀਮ 45 ਦੌੜਾਂ ਨਾਲ ਇਹ ਮੈਚ ਹਾਰ ਗਈ। ਇੰਗਲੈਂਡ ਵਲੋਂ ਸਾਕਿਬ ਮਹਿਮੂਦ ਨੇ 33 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।