ਸ਼ਨੀਵਾਰ ਤੋਂ ਦੋਬਾਰਾ ਟ੍ਰੇਨਿੰਗ ਸ਼ੁਰੂ ਕਰਨਗੇ ਮਿਸਰ ਦੇ ਫੁੱਟਬਾਲ ਕਲੱਬ
Tuesday, Jun 16, 2020 - 05:44 PM (IST)

ਕਾਹਿਰਾ : ਮਿਸਰ ਦੇ ਫੁੱਟਬਾਲ ਕਲੱਬ ਸ਼ਨੀਵਾਰ ਤੋਂ ਦੋਬਾਰਾ ਟ੍ਰੇਨਿੰਗ ਸ਼ੁਰੂ ਕਰਨਗੇ ਜਿਸ ਨਾਲ ਦੇਸ਼ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਬਾਅਦ ਜੁਲਾਈ ਵਿਚ ਲੀਗ ਨੂੰ ਦੋਬਾਰਾ ਸ਼ੁਰੂ ਕਰਨ ਵੱਲ ਕਦਮ ਵਧਾਇਆ। ਯੂਥ ਤੇ ਖੇਡ ਮੰਤਰੀ ਅਸ਼ਰਫ ਸੋਭੀ ਨੇ ਸੋਮਵਾਰ ਦੇਰ ਰਾਤ ਕਿਹਾ ਕਿ ਲੀਗ ਦੇ ਮੈਚ 'ਸਖਤ ਸਾਵਧਾਨੀ' ਵਿਚਾਲੇ 25 ਜੁਲਾਈ ਤੋਂ ਦੋਬਾਰਾ ਸ਼ੁਰੂ ਹੋਣਗੇ।
ਸੋਭੀ ਨੇ ਕਿਹਾ, ''ਅਸੀਂ ਦੇਖਿਆ ਹੈ ਕਿ ਜਰਮਨੀ, ਇੰਗਲੈਂਡ, ਸਪੇਨ ਤੇ ਇਟਲੀ ਵਰਗੇ ਕਈ ਦੇਸ਼ ਆਪਣੀ ਲੀਗ ਨੂੰ ਦੋਬਾਰਾ ਸ਼ੁਰੂ ਕਰ ਚੁੱਕੇ ਹਨ। ਮਿਸਰ ਵੀ ਸਾਰੇ ਜ਼ਰੂਰੀ ਕਰਮਾਂ ਤੋਂ ਬਾਅਦ ਅਜਿਹਾ ਕਰ ਸਕਦਾ ਹੈ। ਇਹ ਮਿਸਰ ਫੁੱਟਬਾਲ ਸੰਘ ਅਤੇ ਕਲੱਬਾਂ ਦੀ ਜ਼ਿੰਮੇਵਾਰੀ ਹੈ ਕਿ ਸਾਰੇ ਬਚਾਅ ਅਤੇ ਸਾਵਧਾਨੀ ਕਦਮ ਚੁੱਕੇ।'' ਫੁੱਟਬਾਲ ਸੰਘ ਦੇ ਮੁਖੀ ਅਲ-ਗੇਨੇਨੀ ਨੇ ਕਿਹਾ ਕਿ ਦਿਸ਼ਾ ਨਿਰਦੇਸ਼ ਤਿਆਰ ਕਰ ਲਏ ਗਏ ਹਨ ਅਤੇ ਟ੍ਰੇਨਿੰਗ ਅਤੇ ਮੈਚ ਦੋਬਾਰਾ ਸ਼ੁਰੂ ਹੋਣ ਤੋਂ ਪਹਿਲਾਂ ਕਲੱਬਾਂ ਨੂੰ ਸੌਂਪਿਆਂ ਜਾਵੇਗਾ ਜਿਸ ਨਾਲ ਕਿ ਉਹ ਇਸ ਦੀ ਪਾਲਣਾ ਕਰਨ। ਅਲ ਗੇਨੇਨੀ ਨੇ ਕਿਹਾ ਕਿ ਉਮੀਦ ਕਰਦਾ ਹੈ ਕਿ ਸਾਰੇ ਮਿਸਰ ਵਿਚ ਫੁੱਟਬਾਲ ਦੇ ਸਰਵਸ੍ਰੇਸ਼ਠ ਹਿੱਤ ਵਿਚ ਕੰਮ ਕਰਨਗੇ।