ECB 10 ਕਰੋੜ ਪੌਂਡ ਦੇ ਨੁਕਸਾਨ ਤੋਂ ਬਾਅਦ 20 ਫੀਸਦੀ ਕਰਮਚਾਰੀਆਂ ਨੂੰ ਹਟਾਏਗਾ

Tuesday, Sep 15, 2020 - 10:55 PM (IST)

ECB 10 ਕਰੋੜ ਪੌਂਡ ਦੇ ਨੁਕਸਾਨ ਤੋਂ ਬਾਅਦ 20 ਫੀਸਦੀ ਕਰਮਚਾਰੀਆਂ ਨੂੰ ਹਟਾਏਗਾ

ਲੰਡਨ– ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਕੋਵਿਡ-19 ਮਹਾਮਾਰੀ ਦੇ ਕਾਰਣ ਹੋਏ 10 ਕਰੋੜ ਪੌਂਡ (ਲਗਭਗ ਸਾਢੇ 9 ਅਰਬ ਰੁਪਏ) ਦਾ ਨੁਕਸਾਨ ਝੱਲਣ ਦੇ ਕਾਰਣ 20 ਫੀਸਦੀ ਕਰਮਚਾਰੀਆਂ ਨੂੰ ਘੱਟ ਕਰਨ ਦੀ ਯੋਜਨਾ ਬਣਾ ਰਿਹਾ ਹੈ। ਈ. ਸੀ. ਬੀ. ਦੇ ਮੁੱਖ ਕਾਰਜਕਾਰੀ ਅਧਿਕਾਰੀ ਟਾਮ ਹੈਰਿਸਨ ਨੇ ਬਜਟ ਦੀ ਸਮੀਖਿਆ ਕਰਨ ਤੋਂ ਬਾਅਦ ਕਿਹਾ ਕਿ ਜੇਕਰ ਮਹਾਮਾਰੀ ਦਾ ਕਹਿਰ ਅਗਲੇ ਸਾਲ ਵੀ ਜਾਰੀ ਰਿਹਾ ਤਾਂ ਇਹ ਰਾਸ਼ੀ 20 ਕਰੋੜ ਪੌਂਡ (ਲਗਭਗ 19 ਅਰਬ ਰੁਪਏ) ਤਕ ਵਧ ਸਕਦੀ ਹੈ। ਹੈਰਿਸਨ ਨੇ ਬੋਰਡ ਦੇ ਕਰਮਚਾਰੀਆਂ ਦੇ ਬਜਟ 'ਚ 20 ਫੀਸਦੀ ਦੀ ਕਟੌਤੀ ਦਾ ਪ੍ਰਸਤਾਵ ਰੱਖਿਆ, ਜਿਸਦਾ ਮਤਲਬ ਹੋਇਆ ਕਿ ਈ. ਸੀ. ਬੀ. 62 ਭੂਮਿਕਾਵਾਂ ਖਤਮ ਕਰੇਗਾ।
 


author

Gurdeep Singh

Content Editor

Related News