ਈਸਟ ਬੰਗਾਲ ਨੇ ਜਮਸ਼ੇਦਪੁਰ ਨੂੰ 6-0 ਨਾਲ ਦਿੱਤੀ ਕਰਾਰੀ ਹਾਰ

Wednesday, Aug 07, 2019 - 11:41 AM (IST)

ਈਸਟ ਬੰਗਾਲ ਨੇ ਜਮਸ਼ੇਦਪੁਰ ਨੂੰ 6-0 ਨਾਲ ਦਿੱਤੀ ਕਰਾਰੀ ਹਾਰ

ਕੋਲਕਾਤਾ : ਜੇਮ ਸਾਂਤੋਸ਼ ਕੋਲਾਡੋ ਅਤੇ ਵਿਦਿਆ ਸਾਗਰ ਸਿੰਘ ਦੇ 2-2 ਗੋਲਾਂ ਦੀ ਮਦਦ ਨਾਲ ਈਸਟ ਬੰਗਾਲ ਨੇ 129ਵੇਂ ਡੂਰੰਡ ਕੱਪ ਫੁੱਟਬਾਲ ਟੂਰਨਾਮੈਂਟ ਵਿਚ ਜਮਸ਼ੇਦਪੁਰ ਐੱਫ. ਸੀ. ਨੂੰ 6-0 ਨਾਲ ਕਰਾਰੀ ਹਾਰ ਦਿੱਤੀ। ਕੋਲਾਡੋ ਨੇ ਪਹਿਲੇ 6 ਮਿੰਟਾਂ ਵਿਚ ਹੀ ਈਸਟ ਬੰਗਾਲ ਨੂੰ 2-0 ਨਾਲ ਅੱਗੇ ਕਰ ਦਿੱਤਾ ਸੀ। ਉਨ੍ਹਾਂ ਨੇ 5ਵੇਂ ਮਿੰਟ ਵਿਚ ਪੈਨਲਟੀ ਕਰ ਗੋਲ ਕੀਤਾ ਅਤੇ ਇਸ ਤੋਂ ਇਕ ਮਿੰਟ ਬਾਅਦ ਇਕ ਗੋਲ ਕੀਤਾ। ਸਬਸੀਟੀਟਿਊਟ ਖਿਡਾਰੀ ਦੇ ਰੂਪ ਵਿਚ ਉੱਤਰੇ ਵਿਦਿਆ ਸਾਗਰ ਨੇ 75ਵੇਂ ਅਤੇ 77ਵੇਂ ਮਿੰਟ ਵਿਚ ਗੋਲ ਕੀਤਾ।

ਮੋਹਨ ਬਾਗਾਨ ਛੱਡ ਕੇ ਈਸਟ ਬੰਗਾਲ ਨਾਲ ਜੁੜਨ ਵਾਲੇ ਪਿੰਟੂ ਮਹਾਤਾ (31ਵੇਂ ਮਿੰਟ) ਅਤੇ ਬੋਈਤਾਂਗ ਹੋਕਿਪ (90+2) ਹੋਰ ਗੋਲ ਸਕੋਰਰ ਰਹੇ। ਈਸਟ ਬੰਗਾਲ ਦੀ ਇਹ ਲਗਾਤਾਰ ਦੂਜੀ ਜਿੱਤ ਹੈ ਅਤੇ ਉਸਦੇ 2 ਮੈਚਾਂ ਵਿਚ 6 ਅੰਕ ਹੋ ਗਏ ਹਨ। ਉਸ ਨੂੰ ਸੈਮੀਫਾਈਨਲ ਵਿਚ ਪਹੁੰਚਣ ਲਈ ਹੁਣ ਬੈਂਗਲੁਰੂ ਐੱਫ. ਸੀ. ਖਿਲਾਫ ਹੋਣ ਵਾਲੇ ਮੈਚ ਨੂੰ ਸਿਰਫ ਡਰਾਅ ਕਰਾਉਣ ਦੀ ਜ਼ਰੂਰਤ ਹੋਵੇਗੀ।


Related News