ਈਸਟ ਬੰਗਾਲ ਤੇ ਏ. ਟੀ. ਕੇ. ਮੋਹਨ ਬਾਗਾਨ ਹੋਣਗੇ ਆਹਮੋ-ਸਾਹਮਣੇ

Thursday, Nov 26, 2020 - 05:54 PM (IST)

ਈਸਟ ਬੰਗਾਲ ਤੇ ਏ. ਟੀ. ਕੇ. ਮੋਹਨ ਬਾਗਾਨ ਹੋਣਗੇ ਆਹਮੋ-ਸਾਹਮਣੇ

ਸਪੋਰਟਸ ਡੈਸਕ— ਡਿਏਗੋ ਮਾਰਾਡੋਨਾ ਦੇ ਦਿਹਾਂਤ ਨਾਲ ਸੋਗ ਮਗਨ ਏ. ਟੀ. ਕੇ. ਮੋਹਨ ਬਾਗਾਨ ਤੇ ਐਸ. ਸੀ. ਈਸਟ ਬੰਗਾਲ ਇੰਡੀਅਨ ਸੁਪਰ ਲੀਗ ਫ਼ੁਟਬਾਲ 'ਚ ਆਪਣੀ ਵਰ੍ਹਿਆਂ ਪੁਰਾਣੀ ਮੁਕਾਬਲੇਬਾਜ਼ੀ ਫਿਰ ਤਾਜ਼ਾ ਕਰਨਗੇ ਪਰ ਸ਼ੁੱਕਰਵਾਰ ਨੂੰ ਹੋਣ ਵਾਲੇ ਇਸ ਮੈਚ 'ਚ ਉਸ ਦੇ ਸਮਰਥਕ ਮੈਦਾਨ 'ਤੇ ਨਹੀਂ ਹੋਣਗੇ। 
ਇਹ ਵੀ ਪੜ੍ਹੋ : ਪਤਨੀ ਸਾਕਸ਼ੀ ਨਾਲ ਧੋਨੀ ਨੇ ਲਗਾਏ ਠੁਮਕੇ, ਧੀ ਜੀਵਾ ਨੇ ਵੀ ਦਿੱਤਾ ਸਾਥ (ਵੇਖੋ ਵੀਡੀਓ)
ਈਸਟ ਬੰਗਾਲ ਨੇ ਐਨ ਮੌਕੇ 'ਤੇ ਲੀਗ 'ਚ ਜਗ੍ਹਾ ਬਣਾਈ ਹੈ। ਕੋਰੋਨਾ ਮਹਾਮਾਰੀ ਕਾਰਨ ਮੁਕਾਬਲੇ ਦਰਸਕਾਂ ਦੇ ਬਿਨਾ ਖੇਡੇ ਜਾ ਰਹੇ ਹਨ ਤੇ ਮਾਰਾਡੋਨਾ ਦੇ ਦਿਹਾਂਤ ਨੇ ਮਾਹੌਲ ਉਦਾਸ ਕਰ ਦਿੱਤਾ ਹੈ। ਕੋਲਕਾਤਾ ਦੇ ਇਹ ਦੋਵੇਂ ਧਾਕੜ ਕਲੱਬ ਮਾਰਾਡੋਨਾ ਦੇ ਮੁਰੀਦ ਰਹੇ ਹਨ।
ਇਹ ਵੀ ਪੜ੍ਹੋ : IND vs AUS: 8 ਮਹੀਨੇ ਬਾਅਦ ਖੇਡੇਗੀ ਟੀਮ ਇੰਡੀਆ ਪਹਿਲਾ ਕੌਮਾਂਤਰੀ ਮੈਚ, ਇੰਝ ਹੋ ਸਕਦੀ ਹੈ ਟੀਮ
ਏ. ਟੀ. ਕੇ. ਮੋਹਨ ਬਾਗਾਨ ਨੇ ਪਹਿਲੇ ਮੈਚ 'ਚ ਕੇਰਲਾ ਬਲਾਸਟਰਸ ਨੂੰ ਹਰਾਇਆ। ਹੁਣ ਸਾਰਿਆਂ ਦੀਆਂ ਨਜ਼ਰਾਂ ਈਸਟ ਬੰਗਾਲ 'ਤੇ ਹਨ ਜਿਸ ਦੇ ਕੋਚ ਇੰਗਲੈਂਡ ਤੇ ਲੀਵਰਪੂਲ ਦੇ ਸਾਬਕਾ ਧੁਰੰਧਰ ਰਾਬੀ ਫੋਲੇਰ ਹਨ। ਉਨ੍ਹਾਂ ਨੂੰ ਅਜਿਹੇ 'ਡਰਬੀ' ਖੇਡਣ ਦਾ ਪੁਰਾਣਾ ਤਜਰਬਾ ਹੈ।


author

Tarsem Singh

Content Editor

Related News