ਡਸਟਿਨ ਜਾਨਸਨ ਨੇ ਟੂਰ ਚੈਂਪੀਅਨਸ਼ਿਪ ''ਚ ਪੰਜ ਸ਼ਾਟ ਦੀ ਬਣਾਈ ਬੜ੍ਹਤ

Monday, Sep 07, 2020 - 09:26 PM (IST)

ਡਸਟਿਨ ਜਾਨਸਨ ਨੇ ਟੂਰ ਚੈਂਪੀਅਨਸ਼ਿਪ ''ਚ ਪੰਜ ਸ਼ਾਟ ਦੀ ਬਣਾਈ ਬੜ੍ਹਤ

ਅਟਲਾਂਟਾ- ਡਸਟਿਨ ਜਾਨਸਨ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਐਤਵਾਰ ਨੂੰ ਛੇ ਅੰਡਰ 64 ਦਾ ਕਾਰਡ ਖੇਡਿਆ ਤੇ ਪੀ. ਜੀ. ਏ. ਟੂਰ ਗੋਲਫ ਚੈਂਪੀਅਨਸ਼ਿਪ 'ਚ ਪੰਜ ਸ਼ਾਟ ਦੀ ਬੜ੍ਹਤ ਹਾਸਲ ਕੀਤੀ। ਜਾਨਸਨ ਇਸ ਦੇ ਨਾਲ ਫੈਡਐਕਸ ਕੱਪ ਤੇ ਡੇਢ ਕਰੋੜ ਡਾਲਰ ਦੀ ਪੁਰਸਕਾਰ ਰਾਸ਼ੀ ਤੋਂ ਕੇਵਲ ਇਕ ਦੌਰ ਦੂਰ ਰਹਿ ਗਏ ਹਨ।
ਜਾਨਸਨ ਦਾ ਕੁੱਲ ਸਕੋਰ ਹੁਣ 19 ਅੰਡਰ ਹੈ। ਉਸ ਤੋਂ ਬਾਅਦ ਜਸਟਿਨ ਥਾਮਸ ਤੇ ਜੇਂਡਰ ਸ਼ਾਫੇਲੇ ਦਾ ਨੰਬਰ ਆਉਂਦਾ ਹੈ। ਥਾਮਸ ਨੇ ਤੀਜੇ ਦੌਰ 'ਚ ਚਾਰ ਅੰਡਰ 66 ਅਤੇ ਸ਼ਾਫੇਲੇ ਨੇ ਤਿੰਨ ਅੰਡਰ 67 ਦਾ ਕਾਰਡ ਖੇਡਿਆ। ਇਹ ਦੋਵੇਂ ਅਜੇ 14 ਅੰਡਰ 'ਤੇ ਹੈ। ਜਾਨ ਰਹਿਮ ਨੇ ਵੀ ਚਾਰ ਅੰਡਰ ਦਾ ਕਾਰਡ ਖੇਡਿਆ ਅਤੇ ਤੀਜੇ ਦੌਰ ਤੋਂ ਬਾਅਦ ਉਹ 13 ਅੰਡਰ 'ਤੇ ਹੈ।


author

Gurdeep Singh

Content Editor

Related News