ਵਿਸ਼ਵ ਕੱਪ ਦੇ ਰੰਗ ''ਚ ਡੁੱਬਿਆ ਬ੍ਰਿਸਟਲ ਭਾਈਚਾਰਾ

05/24/2019 10:23:03 PM

ਲੰਡਨ- ਕ੍ਰਿਕਟ ਦੇ ਮਹਾਯੁੱਧ ਵਿਸ਼ਵ ਕੱਪ ਦੇ ਸ਼ੁਰੂ ਹਣ ਵਿਚ ਹੁਣ ਸਿਰਫ ਕੁਝ ਹੀ ਦਿਨ ਰਹਿ ਗਏ ਹਨ, ਜਿਸ ਤੋਂ ਪਹਿਲਾਂ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਸਥਾਨਕ ਬ੍ਰਿਸਟਲ ਭਾਈਚਾਰੇ ਨੂੰ ਇਲਾਕੇ ਵਿਚ ਕਲਾਕ੍ਰਿਤੀ ਬਣਾਉਣ ਦੇ ਆਯੋਜਨ ਵਿਚ ਸੱਦਾ ਦਿੱਤਾ ਹੈ।
ਬ੍ਰਿਸਟਲ ਸਥਿਤ ਗਲੂਸੇਸਟਰਸ਼ਾਇਰ ਕਾਊਂਟੀ ਕ੍ਰਿਕਟ ਕਲੱਬ ਦੇ ਬ੍ਰਿਸਟਲ ਕਾਊਂਟੀ ਮੈਦਾਨ 'ਤੇ ਇਸ ਵਾਰ ਤਿੰਨ ਮੁਕਾਬਲੇ ਹੋਣਗੇ। ਇਸ ਤੋਂ ਪਹਿਲਾਂ ਸਾਲ 1983 ਤੇ ਸਾਲ 1999 ਵਿਚ ਇੱਥੇ ਇਕ-ਇਕ ਮੁਕਾਬਲਾ ਹੋਇਆ ਸੀ। ਮੈਦਾਨ 'ਤੇ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਵਾਪਸੀ ਕਾਰਨ ਬ੍ਰਿਸਟਲ ਦੇ ਮਿਲੇਨੀਅਮ ਸਕੁਆਇਰ 'ਤੇ 10 ਟੀਮਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਇਕ ਚਾਰ ਮੀਟਰ ਉੱਚੇ ਬੱਲੇਬਾਜ਼ ਦਾ ਚਿੱਤਰ ਬਣਾਇਆ ਜਾਵੇਗਾ। ਚਿੱਤਰ ਬਣਾਉਣ ਦਾ ਆਯੋਜਨ ਬ੍ਰਿਸਟਨ ਦੀਆਂ ਸੜਕਾਂ 'ਤੇ 25 ਤੋਂ 27 ਮਈ ਤਕ ਚੱਲੇਗਾ।
ਆਯੋਜਨ ਵਿਚ ਇੰਗਲੈਂਡ ਦਾ ਸਾਬਕਾ ਬੱਲੇਬਾਜ਼ ਜੋਨਾਥਨ ਟ੍ਰਾਟ ਵੀ ਸ਼ਾਮਲ ਹੋਵੇਗਾ ਤੇ ਕ੍ਰਿਕਟ ਪ੍ਰਸ਼ੰਸਕਾਂ ਦਾ ਹੌਸਲਾ ਵਧਾਏਗਾ। ਕਲਾਕ੍ਰਿਤੀਆਂ ਦੀ ਘੁੰਢ ਚੁਕਾਈ 1 ਜੂਨ ਨੂੰ ਬ੍ਰਿਸਟਲ ਕਾਊਂਟੀ ਮੈਦਾਨ 'ਤੇ ਅਫਗਾਨਿਸਤਾਨ ਤੇ ਆਸਟਰੇਲੀਆ ਦੇ ਮੈਚ ਦੌਰਾਨ ਮਿਲੇਨੀਅਮ ਸਕੁਆਇਰ 'ਤੇ ਕੀਤੀ ਜਾਵੇਗੀ ਤੇ ਲੋਕਾਂ ਲਈ ਮੈਚ ਦੇ ਸਿੱਧੇ ਪ੍ਰਸਾਰਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ।


Gurdeep Singh

Content Editor

Related News