ਨਡਾਲ ਤੇ ਫੈਡਰਰ ਵਿਚਾਲੇ ਹੋਵੇਗਾ ਡ੍ਰੀਮ ਸੈਮੀਫਾਈਨਲ

Tuesday, Jun 04, 2019 - 11:37 PM (IST)

ਪੈਰਿਸ— ਕਲੇਅ ਕੋਰਟ ਕਿੰਗ ਤੇ 11 ਵਾਰ ਦੇ ਫ੍ਰੈਂਚ ਓਪਨ ਚੈਂਪੀਅਨ ਸਪੇਨ ਦੇ ਰਾਫੇਲ ਨਡਾਲ ਨੇ ਤੂਫਾਨੀ ਪ੍ਰਦਰਸ਼ਨ ਕਰਦਿਆਂ ਸੱਤਵੀਂ ਸੀਡ ਜਾਪਾਨ ਦੇ ਕੇਈ ਨਿਸ਼ੀਕੋਰੀ ਨੂੰ ਮੰਗਲਵਾਰ ਨੂੰ ਲਗਾਤਾਰ ਸੈੱਟਾਂ ਵਿਚ 6-1, 6-1, 6-3 ਨਾਲ ਹਰਾ ਕੇ ਸਾਲ ਦੇ ਦੂਜੇ ਗ੍ਰੈਂਡ ਸਲੈਮ ਫ੍ਰੈਂਚ ਓਪਨ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ, ਜਿੱਥੇ ਉਸ ਦਾ ਮੁਕਾਬਲਾ 20 ਗ੍ਰੈਂਡ ਸਲੈਮ ਖਿਤਾਬਾਂ ਦੇ ਬਾਦਸ਼ਾਹ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨਾਲ ਹੋਵੇਗਾ, ਜਿਸ ਨੇ ਇਕ ਹੋਰ ਮੈਚ ਵਿਚ ਹਮਵਤਨ ਸਟੇਨਿਸਲਾਸ ਵਾਵਰਿੰਕਾ ਨੂੰ ਚਾਰ ਸੈੱਟਾਂ ਵਿਚ 7-6, 4-6, 7-6, 6-4 ਨਾਲ ਹਰਾਇਆ। 
ਫ੍ਰੈਂਚ ਓਪਨ ਵਿਚ ਨਡਾਲ ਤੇ ਫੈਡਰਰ ਦਾ 8 ਸਾਲ ਬਾਅਦ ਮੁਕਾਬਲਾ ਹੋਵੇਗਾ। ਦੋਵੇਂ ਫ੍ਰੈਂਚ ਓਪਨ ਵਿਚ ਆਖਰੀ ਵਾਰ 2011 ਦੇ ਫਾਈਨਲ ਵਿਚ ਭਿੜੇ ਸਨ ਤੇ ਤਦ ਨਡਾਲ ਨੇ ਜਿੱਤ ਹਾਸਲ ਕੀਤੀ ਸੀ। ਫੈਡਰਰ ਫ੍ਰੈਂਚ ਓਪਨ ਵਿਚ 2009 ਵਿਚ ਖਿਤਾਬ ਜਿੱਤਣ ਤੋਂ ਬਾਅਦ ਇਸ ਕਲੇਅ ਕਰੋਟ ਟੂਰਨਾਮੈਂਟ ਵਿਚ ਆਪਣੇ ਦੂਜੇ ਖਿਤਾਬ ਦੀ ਭਾਲ ਵਿਚ ਹੈ। ਨਡਾਲ ਨੂੰ ਫੈਡਰਰ 'ਤੇ ਕਰੀਅਰ ਮੁਕਾਬਲਿਆਂ ਵਿਚ 23-15 ਦੀ ਬੜ੍ਹਤ ਹਾਸਲ ਹੈ। 


Gurdeep Singh

Content Editor

Related News