ਥੀਏਮ ਨੇ ਨਡਾਲ ਨੂੰ ਹਰਾਇਆ, ਸਿਤਸਿਪਾਸ ਵੀ ਜਿੱਤੇ

Wednesday, Nov 18, 2020 - 02:13 PM (IST)

ਥੀਏਮ ਨੇ ਨਡਾਲ ਨੂੰ ਹਰਾਇਆ, ਸਿਤਸਿਪਾਸ ਵੀ ਜਿੱਤੇ

ਸਪੋਰਟਸ ਡੈਸਕ— ਡੋਮੀਨਿਕ ਥੀਏਮ ਨੇ ਏ. ਟੀ. ਪੀ. ਫਾਈਨਲਸ ਟੈਨਿਸ ਟੂਰਨਾਮੈਂਟ ਦੇ ਤੀਜੇ ਦਿਨ ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ ਰਾਫ਼ੇਲ ਨਡਾਲ ਨੂੰ ਸਖ਼ਤ ਮੁਕਾਬਲੇ ’ਚ ਹਰਾਇਆ ਜਦਕਿ ਪਿਛਲੇ ਚੈਂਪੀਅਨ ਸਟੀਫ਼ਾਨੋਸ ਸਿਤਸਿਪਾਸ ਵੀ ਜਿੱਤ ਦਰਜ ਕਰਨ ’ਚ ਸਫਲ ਰਹੇ। ਥੀਏਮ ਨੇ 20 ਵਾਰ ਦੇ ਗ੍ਰੈਂਡਸਲੈਮ ਚੈਂਪੀਅਨ ਨਡਾਲ ਨੂੰ ਸਿੱਧੇ ਸੈੱਟਾਂ ’ਚ ਹਰਾਇਆ ਤੇ ਫਿਰ ਜਦੋਂ ਖ਼ਾਲੀ ਓ2 ਐਰੇਨਾ ’ਚ ਸ਼ਾਮ ਨੂੰ ਹੋਏ ਮੈਚ ’ਚ ਸਿਤਸਿਪਾਸ ਨੇ ਆਂਦਰੇ ਰੂਬਲੇਵ ਨੂੰ ਹਰਾਇਆ ਤਾਂ ਉਨ੍ਹਾਂ ਨੇ ਸੈਮੀਫਾਈਨਲ ’ਚ ਜਗ੍ਹਾ ਪੱਕੀ ਕੀਤੀ। 

PunjabKesari

ਥੀਏਮ ਨੇ ਮੰਗਲਵਾਰ ਨੂੰ ਹੋਏ ਮੁਕਾਬਲੇ ’ਚ 7-6, 7-6 ਨਾਲ ਜਿੱਤ ਦਰਜ ਕੀਤੀ। ਜਨਵਰੀ ’ਚ ਆਸਟਰੇਲੀਆ ਦੇ ਥੀਏਮ ਦੀ ਆਸਟਰੇਲੀਆਈ ਓਪਨ ਕੁਆਰਟਰ ਫਾਈਨਲ ’ਚ ਨਡਾਲ ’ਤੇ ਜਿੱਤ ਦੇ ਬਾਅਦ ਦੋਹਾਂ ਖਿਡਾਰੀਆਂ ਵਿਚਾਲੇ ਇਹ ਪਹਿਲਾ ਮੁਕਾਬਲਾ ਸੀ। ਦੂਜੇ ਮੁਕਾਬਲੇ ’ਚ ਸਿਤਸਿਪਾਸ ਨੇ ਰੂਬਲੇਵ ਨੂੰ 6-1, 4-6, 7-6 ਨਾਲ ਹਰਾਇਆ। ਰੂਬਲੇਵ ਦੀ ਇਹ ਲਗਾਤਾਰ ਦੂਜੀ ਹਾਰ ਹੈ। ਬੁੱਧਵਾਰ ਨੂੰ ਚੋਟੀ ਦਾ ਦਰਜਾ ਪ੍ਰਾਪਤ ਨੋਵਾਕ ਜੋਕੋਵਿਚ ਦਾ ਸਾਹਮਣਾ ਡੇਨੀਅਲ ਮੇਦਵੇਦੇਵ ਨਾਲ ਹੋਵੇਗਾ ਜਦਕਿ ਐਲੇਕਸਾਂਦਰ ਜਵੇਰੇਵ ਨੂੰ ਡਿਏਗੋ ਸਵਾਟਰਜ਼ਮੈਨ ਨਾਲ ਭਿੜਨਾ ਹੈ।

ਇਹ ਵੀ ਪੜ੍ਹੋ : AUS ਖਿਲਾਫ ਟੈਸਟ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੇ ਰੈੱਡ ਤੇ ਪਿੰਕ ਬਾਲ ਨਾਲ ਕੀਤੀ ਪ੍ਰੈਕਟਿਸ (ਵੀਡੀਓ)


author

Tarsem Singh

Content Editor

Related News