ਵਿਦੇਸ਼ੀ ਧਰਤੀ 'ਤੇ 5 ਵਿਕਟਾਂ ਲੈਣ ਵਾਲਾ ਇਹ ਗੇਂਦਬਾਜ਼ ਬਣਿਆ ਸਭ ਤੋਂ ਨੌਜਵਾਨ ਖਿਡਾਰੀ

01/19/2020 4:27:01 PM

ਸਪੋਰਟਸ ਡੈਸਕ : ਇੰਗਲੈਂਡ ਅਤੇ ਦੱਖਣੀ ਅਫਰੀਕਾ ਵਿਚਾਲੇ 4 ਮੈਚਾਂ ਦੀ ਟੈਸਟ ਸੀਰੀਜ਼ ਚੱਲ ਰਹੀ ਹੈ। ਪੋਰਟ ਐਲੀਜ਼ਾਬੈੱਥ 'ਚ ਖੇਡੇ ਜਾ ਰਹੇ ਸੀਰੀਜ਼ ਦੇ ਤੀਜੇ ਮੈਚ ਦੌਰਾਨ ਇੰਗਲਿਸ਼ ਸਪਿਨ ਗੇਂਦਬਾਜ਼ ਡੋਮਿਨਿਕ ਬੈਸ ਨੇ ਦੱ. ਅਫਰੀਕਾ ਖਿਲਾਫ 5 ਵਿਕਟਾਂ ਲੈ ਕੇ ਇੰਗਲੈਂਡ ਵਲੋਂ ਸਭ ਤੋਂ ਘੱਟ ਉਮਰ 'ਚ ਵਿਦੇਸ਼ੀ ਦੌਰੇ 'ਤੇ 5 ਵਿਕਟ ਲੈਣ ਦਾ ਕਾਰਨਾਮਾ ਕਰ ਵਿਖਾਇਆ ਹੈ। ਉਨ੍ਹਾਂ ਨੇ ਇਹ 22 ਸਾਲ ਅਤੇ 178 ਦਿਨ ਦੀ ਉਮਰ 'ਚ 5 ਵਿਕਟਾਂ ਲੈ ਕੇ ਇਹ ਰਿਕਾਰਡ ਬਣਾਇਆ।PunjabKesari
ਦੱ . ਅਫਰੀਕਾ ਖਿਲਾਫ ਖੇਡੇ ਜਾ ਰਹੇ ਤੀਜੇ ਟੈਸਟ ਮੈਚ ਦੇ ਤੀਜੇ ਦਿਨ ਇੰਗਲਿਸ਼ ਸਪਿਨ ਗੇਂਦਬਾਜ਼ ਡੋਮਿਨਿਕ ਉਮਰ ਨੇ ਦੱ. ਅਫਰੀਕਾ ਦੇ 5 ਬੱਲੇਬਾਜ਼ਾਂ ਨੂੰ ਪਵੇਲੀਅਨ ਭੇਜ ਕੇ ਇੰਗਲੈਂਡ ਵਲੋਂ ਸਭ ਤੋਂ ਘੱਟ ਉਮਰ 'ਚ 5 ਵਿਕਟਾਂ ਲੈਣ ਦਾ ਰਿਕਾਰਡ ਆਪਣੇ ਨਾਂ ਕੀਤਾ। ਉਹ ਇੰਗਲੈਂਡ ਲਈ ਟੈਸਟ ਕ੍ਰਿਕਟ 'ਚ 5 ਵਿਕਟਾਂ ਲੈਣ ਵਾਲੇ ਤੀਜੇ ਸਭ ਤੋਂ ਨੌਜਵਾਨ ਸਪਿਨ ਗੇਂਦਬਾਜ਼ ਹੈ। ਇਸ ਦੇ ਨਾਲ ਉਨ੍ਹਾਂ ਨੇ ਵਿਰੋਧੀ ਖੇਮੇ ਦੇ ਪਹਿਲੇ ਪੰਜ ਵਿਕਟਾਂ ਬੱਲੇਬਾਜ਼ਾਂ ਨੂੰ ਵੀ ਆਊਟ ਕੀਤਾ। ਇਸ ਤੋਂ ਪਹਿਲਾਂ ਇੰਗਲੈਂਡ ਦੇ ਡੇਰੇਕ ਅੰਡਰਵੁਡ ਨੇ ਆਸਟਰੇਲੀਆ ਖਿਲਾਫ 1975 'ਚ ਐਡੀਲੇਡ ਟੈਸਟ ਦੀ ਪਹਿਲੀ ਪਾਰੀ 'ਚ ਪਹਿਲਾਂ 7 ਵਿਕਟਾਂ ਲਈਆਂ ਸਨ। 

ਧਿਆਨ ਯੋਗ ਹੋ ਕਿ ਇੰਗਲੈਂਡ ਅਤੇ ਦੱਖਣ ਅਫਰੀਕਾ ਦੇ ਵਿਚਾਲੇ 4 ਮੈਚਾਂ ਦੀ ਟੈਸਟ ਸੀਰੀਜ 1-1 ਦੀ ਬਰਾਬਰੀ 'ਤੇ ਹੈ। ਸੀਰੀਜ਼ ਦਾ ਤੀਜਾ ਮੈਚ ਪੋਰਟ ਐਲਿਜ਼ਾਬੈੱਥ ਦੇ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ। ਤੀਜੇ ਮੈਚ 'ਚ ਇੰਗਲੈਂਡ ਮਜਬੂਤ ਹਾਲਤ 'ਚ ਹੈ ਇੰਗਲੈਂਡ ਨੇ ਪਹਿਲੀ ਪਾਰੀ 499 ਦੌੜਾਂ 'ਤੇ ਖਤਮ ਐਲਾਨ ਕਰ ਦਿੱਤੀ ਸੀ ਜਦ ਕਿ ਦੱ. ਅਫਰੀਕਾ 208 ਦੌੜਾਂ ਬਣਾ ਲਈਆਂ ਹਨ ਅਤੇ ਇਸ ਦੇ 6 ਵਿਕਟਾਂ ਡਿੱਗ ਚੁੱਕੀਆਂ ਹਨ।

 


Related News