ਜੋਕੋਵਿਚ ਨੇ ਆਪਣੇ ਆਦਰਸ਼ ਸੰਪ੍ਰਾਸ ਨੂੰ ਪਛਾੜਿਆ

09/23/2020 2:11:12 AM

ਨਵੀਂ ਦਿੱਲੀ– ਵਿਸ਼ਵ ਦੇ ਨੰਬਰ ਇਕ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਇਟਾਲੀਅਨ ਓਪਨ ਖਿਤਾਬ ਜਿੱਤਣ ਤੋਂ ਬਾਅਦ ਵਿਸ਼ਵ ਰੈਂਕਿੰਗ ਵਿਚ ਨੰਬਰ ਇਕ 'ਤੇ ਰਹਿੰਦੇ ਹੋਏ 287ਵੇਂ ਹਫਤੇ ਵਿਚ ਪ੍ਰਵੇਸ਼ ਕਰ ਲਿਆ ਹੈ ਤੇ ਇਸਦੇ ਨਾਲ ਹੀ ਉਸ ਨੇ ਆਪਣੇ ਆਦਰਸ਼ ਅਮਰੀਕਾ ਦੇ ਪੀਟ ਸੰਪ੍ਰਾਸ ਨੂੰ ਪਛਾੜ ਦਿੱਤਾ ਹੈ। ਸਵਿਸ ਸਟਾਰ ਰੋਜਰ ਫੈਡਰਰ ਦੇ ਨਾਂ ਸਭ ਤੋਂ ਵੱਧ 310 ਹਫਤੇ ਨੰਬਰ ਇਕ 'ਤੇ ਰਹਿਣ ਦਾ ਰਿਕਾਰਡ ਹੈ। ਇਸ ਕ੍ਰਮ ਵਿਚ ਅਮਰੀਕਾ ਦਾ ਇਵਾਨ ਲੇਂਡਲ 270 ਹਫਤਿਆਂ ਦੇ ਨਾਲ ਚੌਥੇ ਸਥਾਨ 'ਤੇ ਅਤੇ ਅਮਰੀਕਾ ਦਾ ਜਿਮੀ ਕੋਨਰਸ 268 ਹਫਤਿਆਂ ਦੇ ਨਾਲ ਪੰਜਵੇਂ ਨੰਬਰ 'ਤੇ ਹੈ। 29 ਸਾਲਾ ਜੋਕੋਵਿਚ ਦੇ ਇਸ ਜਿੱਤ ਤੋਂ ਬਾਅਦ 11260 ਅੰਕ ਹੋ ਗਏ ਹਨ । ਜੋਕੋਵਿਚ ਤੇ ਦੂਜੇ ਸਥਾਨ 'ਤੇ ਮੌਜੂਦ ਸਪੇਨ ਦੇ ਰਾਫੇਲ ਨਡਾਲ ਵਿਚਾਲੇ 1410 ਅੰਕਾਂ ਦਾ ਫਰਕ ਹੋ ਗਿਆ ਹੈ। ਪੁਰਸ਼ ਸਿੰਗਲਜ਼ ਰੈਂਕਿੰਗ ਵਿਚ ਚੋਟੀ ਦੇ 9 ਸਥਾਨਾਂ 'ਤੇ ਕੋਈ ਬਦਲਾਅ ਨਹੀਂ ਹੋਇਆ ਹੈ ਜਦਕਿ ਕੈਨੇਡਾ ਦੇ ਡੇਨਿਸ ਸ਼ਾਪੋਵਾਲੋਵ ਚਾਰ ਸਥਾਨਾਂ ਦੇ ਸੁਧਾਰ ਨਾਲ ਟਾਪ-10 ਵਿਚ ਪ੍ਰਵੇਸ਼ ਕਰਦੇ ਹੋਏ ਨੰਬਰ-10 'ਤੇ ਜਗ੍ਹਾ ਬਣਾ ਲਈ ਹੈ। ਫਾਈਨਲ ਵਿਚ ਜੋਕੋਵਿਚ ਤੋਂ ਹਾਰ ਜਾਣ ਵਾਲਾ ਅਰਜਨਟੀਨਾ ਦਾ ਡਿਆਗੋ ਸ਼ਾਰਟਜ਼ਮੈਨ ਦੋ ਸਥਾਨਾਂ ਦੇ ਸੁਧਾਰ ਨਾਲ 13ਵੇਂ ਨੰਬਰ 'ਤੇ ਪਹੁੰਚ ਗਿਆ ਹੈ।


Gurdeep Singh

Content Editor

Related News