ਜੋਕੋਵਿਚ ਨੇ ਸਰਬੀਆ ਨੂੰ ਏ. ਟੀ. ਪੀ. ਕੱਪ ਦੇ ਕੁਆਰਟਰ ਫਾਈਨਲ 'ਚ ਪਹੁੰਚਾਇਆ

01/07/2020 11:03:54 AM

ਸਪੋਰਟਸ ਡੈਸਕ— ਨੋਵਾਕ ਜੋਕੋਵਿਚ ਨੇ ਅਪਣੇ ਸਿੰਗਲਜ਼ ਅਤੇ ਡਬਲਜ਼ ਮੈਚ ਜਿੱਤੇ, ਜਿਸ ਦੇ ਨਾਲ ਸਰਬੀਆ ਨੇ ਫ਼ਰਾਂਸ ਨੂੰ 2-1 ਨਾਲ ਹਰਾ ਕੇ ਪਹਿਲੇ ਏ. ਟੀ. ਪੀ ਕੱਪ ਟੀਮ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਪਹੁੰਚਾ ਕੀਤਾ।  ਬੇਨੋਇਟ ਪਿਅਰੇ ਨੇ ਪਹਿਲੇ ਮੈਚ 'ਚ ਡੁਸਾਨ ਲਾਜੋਵਿਚ ਨੂੰ 6-2, 5-7 (6),6-4 ਨਾਲ ਹਰਾ ਕੇ ਫ਼ਰਾਂਸ ਨੂੰ ਬੜ੍ਹਤ ਦਿਵਾਈ ਪਰ ਜੋਕੋਵਿਚ ਨੇ ਗੇਲ ਮੋਨਫਿਲਸ ਨੂੰ 6-3, 6-2 ਨਾਲ ਹਰਾ ਕੇ ਸਰਬੀਆ ਨੂੰ ਮੁਕਾਬਲਾ 'ਤੇ ਦਿਵਾਈ। ਜੋਕੋਵਿਚ ਨੇ ਇਸ ਤੋਂ ਬਾਅਦ ਵਿਕਟਰ ਟਰੋਇਸਕੀ ਦੇ ਨਾਲ ਮਿਲ ਕੇ ਨਿਕੋਲਸ ਮਾਹੂਟ ਅਤੇ ਐਡਵਰਡ ਰੋਜਰ ਵੇਸਲਿਨ ਨੂੰ 6-3, 6-6 (5/7), 10-3 ਨਲ ਹਰਾ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ। PunjabKesari
ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਨੇ ਚਿਲੀ 'ਤੇ ਜਿੱਤ ਦਰਜ ਕੀਤੀ ਜਿਸਦੇ ਨਾਲ ਸਰਬੀਆ ਦਾ ਗਰੁੱਪ ਏ 'ਚ ਚੋਟੀ ਦਾ ਸਥਾਨ ਤੈਅ ਹੋ ਗਿਆ। ਪਹਿਲੀ ਵਾਰ ਖੇਡੇ ਜਾ ਰਹੇ ਇਸ ਟੂਰਨਾਮੈਂਟ 'ਚ ਛੇ ਗਰੁੱਪ ਬਣਾਏ ਗਏ ਹਨ ਜਿਨਾਂ 'ਚੋਂ ਹਰ ਇਕ ਗਰੁੱਪ 'ਚ ਟਾਪ 'ਤੇ ਰਹਿਣ ਵਾਲੀ ਟੀਮ ਅਤੇ ਦੂਜੇ ਸਥਾਨ ਤੇ ਰਹਿਣ ਵਾਲੀ ਦੋ ਸਭ ਤੋਂ ਸਰਵਸ਼੍ਰੇਸ਼ਠ ਟੀਮਾਂ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰਨਗੀਆਂ।PunjabKesari


Related News