‘ਡੀਜੇ ਵਾਲਾ ਬਾਬੂ’ ਫੇਮ ਅਭਿਨੇਤਰੀ ਨਤਾਸ਼ਾ ਨੂੰ ਡੇਟ ਕਰ ਰਿਹੈ ਹਾਰਦਿਕ ਪੰਡਯਾ!

8/29/2019 9:18:01 PM

ਨਵੀਂ ਦਿੱਲੀ - ਭਾਰਤੀ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਦਾ ਨਾਂ ਹੁਣ ਮਸ਼ਹੂਰ ਗੀਤ ‘ਡੀਜੇ ਵਾਲਾ ਬਾਬੂ’ ਫੇਮ ਅਭਿਨੇਤਰੀ ਨਤਾਸ਼ਾ ਸਟੇਨਕੋਵਿਕ ਨਾਲ ਜੋੜਿਆ ਜਾ ਰਿਹਾ ਹੈ। ਨਤਾਸ਼ਾ ਬਿਹਤਰੀਨ ਡਾਂਸਰ ਵੀ ਹੈ। ਇਸ ਕਾਰਣ ਉਹ ਨੱਚ-ਬੱਲੀਏ-9 ਵਿਚ ਵੀ ਹਿੱਸਾ ਲੈ ਚੁੱਕੀ ਹੈ। 

PunjabKesari
ਦੱਸਿਆ ਜਾਂਦਾ ਹੈ ਕਿ ਬਾਲੀਵੁੱਡ ਗਲਿਆਰਿਆਂ ਦੀਆਂ ਪਾਰਟੀਆਂ ਵਿਚ ਹੀ ਹਾਰਦਿਕ ਤੇ ਨਤਾਸ਼ਾ ਦੀ ਪਹਿਲੀ ਮੁਲਾਕਾਤ ਹੋਈ ਸੀ, ਜਿਸ ਤੋਂ ਬਾਅਦ ਦੋਵੇਂ ਅਕਸਰ ਇਕੱਠੇ ਦੇਖੇ ਜਾਣ ਲੱਗੇ। ਹਾਰਦਿਕ ਕਿਉਂਕਿ ਵੈਸਟਇੰਡੀਜ਼ ਦੌਰੇ ਦੌਰਾਨ ਰੈਸਟ ’ਤੇ ਸੀ, ਇਸ ਲਈ ਉਸਦੀ ਨਤਾਸ਼ਾ ਨੂੰ ਡੇਟ ਕਰਨ ਦੀ ਸੰਭਾਵਨਾ ਹੋਰ ਵਧ ਗਈ ਹੈ। 

PunjabKesariPunjabKesari
ਨਤਾਸ਼ਾ ਮੂਲ ਰੂਪ ਨਾਲ ਸਰਬੀਆ ਦੀ ਰਹਿਣ ਵਾਲੀ ਹੈ। ਉਹ ਪਹਿਲੀ ਵਾਰ ਮਸ਼ਹੂਰ ਰੈਪਰ ਬਾਦਸ਼ਾਹ ਦੇ ਗੀਤ ‘ਡੀਜੇ ਵਾਲਾ ਬਾਬੂ’ ਵਿਚ ਆਈ ਸੀ। ਇਸ ਗੀਤ ਵਿਚ ਨਤਾਸ਼ਾ ਦੀ ਲੁਕ ਨੂੰ ਬੇਹੱਦ ਪਸੰਦ ਕੀਤਾ ਗਿਆ ਸੀ। ਰਿਐਲਟੀ ਡਾਂਸ ਸ਼ੋਅ ਨੱਚ ਬੱਲੀਏ-9 ਵਿਚ ਹਿੱਸਾ ਲੈਣ ਕਾਰਣ ਨਤਾਸ਼ਾ ਪਹਿਲਾਂ ਤੋਂ ਹੀ ਚਰਚਾ ਵਿਚ ਸੀ। ਇਸ ਤੋਂ ਬਾਅਦ ਉਹ ਬਿੱਗ ਬੌਸ ਦੇ ਸੈਸ਼ਨ-8 ਵਿਚ ਵੀ ਨਜ਼ਰ ਆਈ। 

PunjabKesariPunjabKesari
ਦੱਸਿਆ ਜਾ ਰਿਹਾ ਹੈ ਕਿ ਖੁਦ ਹਾਰਦਿਕ ਨੇ ਹੀ ਨਤਾਸ਼ਾ ਨੂੰ ਆਪਣੇ ਪਰਿਵਾਰ ਨਾਲ ਮਿਲਾਇਆ ਹੈ। ਹਾਰਦਿਕ ਨੇ ਆਪਣੀ ਭਾਬੀ ਪੰਖੁੜੀ (ਕਰੁਣਾਲ ਪੰਡਯਾ ਦੀ ਪਤਨੀ) ਦੇ ਨਾਲ ਨਤਾਸ਼ਾ ਨੂੰ ਇਹ ਕਹਿ ਕੇ ਮਿਲਵਾਇਆ ਸੀ ਕਿ ਉਹ ਉਸਦੀ ਗਰਲਫ੍ਰੈਂਡ ਹੈ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਅਜੇ ਤਕ ਨਹÄ ਹੋ ਸਕੀ ਹੈ ਪਰ ਗਲੈਮਰ ਦੇ ਗਲਿਆਰਿਆਂ ਵਿਚ ਲੋਕ ਇਸ ਗੱਲ ਦੀ ਚਰਚਾ ਕਰਦੇ ਹੋਏ ਦਿਸ ਰਹੇ ਹਨ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurdeep Singh

This news is Edited By Gurdeep Singh