ਜੂਨੀਅਰ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ 'ਚ ਭਾਰਤ ਨੂੰ ਮਿਲੇ ਇਕ ਚਾਂਦੀ, ਦੋ ਕਾਂਸੀ ਤਮਗੇ
Friday, Jul 20, 2018 - 02:31 PM (IST)
ਨਵੀਂ ਦਿੱਲੀ— ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਦੀ ਕਾਂਸੀ ਦੇ ਤਮਗਾ ਜੇਤੂ ਦਿਵਿਆ ਕਾਕਰਾਨ ਨੂੰ ਜੂਨੀਅਰ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ 'ਚ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ ਜਦਕਿ ਕਰੁਣਾ ਅਤੇ ਰੀਨਾ ਨੇ ਕਾਂਸੀ ਦੇ ਤਮਗੇ ਜਿੱਤੇ। ਭਾਰਤ ਦੀਆਂ ਪੰਜ ਮਹਿਲਾ ਪਹਿਲਵਾਨ ਆਖ਼ਰੀ ਦੌਰ 'ਚ ਪਹੁੰਚੀਆਂ ਸਨ ਪਰ ਸੰਗੀਤਾ ਫੋਗਾਟ (59 ਕਿਲੋ) ਅਤੇ ਸ਼ਿਵਾਨੀ ਪਵਾਰ (50 ਕਿਲੋ) ਕਾਂਸੀ ਤਮਗੇ ਦੇ ਮੁਕਾਬਲੇ 'ਚ ਹਾਰ ਗਈਆਂ।
ਦਿਵਿਆ ਨੂੰ 68 ਕਿਲੋ ਵਰਗ 'ਚ ਸਾਬਕਾ ਚੈਂਪੀਅਨ ਕਿਰਗਿਸਤਾਨ ਦੀ ਮੀਰਿਮ ਜੁਮਾਨਾਜਾਰੋਵਾ ਨੇ 11-0 ਨਾਲ ਹਰਾਇਆ। ਰੀਨਾ ਨੇ 55 ਕਿਲੋ ਵਰਗ 'ਚ ਉਜ਼ਬੇਕਿਸਤਾਨ ਦੀ ਖੋਦਿਚਾ ਨਾਜੀਮੋਵਾ ਨੂੰ 8-2 ਨਾਲ ਹਰਾਇਆ। ਉਹ ਸੈਮੀਫਾਈਨਲ 'ਚ ਚੀਨ ਦੀ ਜਿਆਜਿੰਗ ਹੋਊ ਤੋਂ ਹਾਰ ਗਈ ਸੀ। ਕਰੁਣਾ ਨੇ 76 ਕਿਲੋ ਵਰਗ 'ਚ ਮੰਗੋਲੀਆ ਦੀ ਓਯੁਨਬਾਗਾਨਾ ਬੇਚੁਲੂ ਨੂੰ 10-0 ਨਾਲ ਹਰਾਇਆ।
