ਗਲੂਕੋਜ਼ ਪੀ ਕੇ ਅਭਿਆਸ ਕਰਦੀ ਸੀ ਦਿਵਿਆ ਕਾਕਰਾਨ, 68 ਕਿ.ਗ੍ਰਾ ਕੁਸ਼ਤੀ ''ਚ ਜਿੱਤਿਆ ਤਾਂਬੇ ਦਾ ਤਗਮਾ

04/13/2018 3:49:13 PM

ਨਵੀਂ ਦਿੱਲੀ—ਰਾਸ਼ਟਰਮੰਡਲ ਖੇਡਾਂ 'ਚ ਕੁਸ਼ਤੀ ਦੇ 68 ਕਿਲੋਗ੍ਰਾਮ ਵਰਗ 'ਚ ਭਾਰਤ ਦੀ ਦਿਵਿਆ ਕਾਕਰਾਨ ਨੇ ਇਤਿਹਾਸ ਰੱਚਦੇ ਹੋਏ ਤਾਂਬੇ ਦੇ ਤਗਮੇ 'ਤੇ ਆਪਣਾ ਕਬਜਾ ਕਰ ਲਿਆ ਹੈ। ਦਿਵਿਆ ਦਾ ਮੁਕਾਬਲਾ ਬੰਗਲਾਦੇਸ਼ ਦੀ ਸ਼ੈਰੀਨ ਸੁਲਤਾਨਾ ਨਾਲ ਸੀ। ਜਿਸ ਨੂੰ ਉਨ੍ਹਾਂ ਨੇ 4-0 ਨਾਲ ਜਿੱਤ ਲਿਆ। ਬੇਹੱਦ ਸਾਧਾਰਨ ਪਰਿਵਾਰ ਤੋਂ ਨਿਕਲੀ ਦਿਵਿਆ ਪਹਿਲੀ ਬਾਰ ਉਦੋਂ ਚਰਚਾ 'ਚ ਆਈ ਸੀ ਜਦੋਂ ਯੂ.ਪੀ. 'ਚ ਇਕ ਨਾਮੀ ਦੰਗਲ ਦੌਰਾਨ ਉਨ੍ਹਾਂ ਨੇ ਮਰਦ ਪਹਿਲਵਾਨ ਨੂੰ ਢੇਰ ਕਰ ਦਿੱਤਾ ਸੀ। ਦਿਵਿਆ ਦੇ ਇਲਾਕੇ 'ਚ ਉਨ੍ਹਾਂ ਦੀ ਪਛਾਣ ਹੀ ਅਜਿਹੇ ਪਹਿਲਵਾਨ ਦੇ ਰੁਪ 'ਚ ਹੈ ਜੋ ਨਾਮੀ ਦੰਗਲਾਂ 'ਚ ਲੜਕਿਆਂ ਨਾਲ ਟੱਕਰ ਲੈਂਦੀ ਹੈ।

ਦਿਵਿਆ ਦਾ ਭਰਾ ਵੀ ਕੁਸ਼ਤੀ ਦਾ ਖਿਡਾਰੀ ਰਿਹਾ ਹੈ, ਅਜਿਹੇ 'ਚ ਬਚਪਨ 'ਚ ਭਰਾ ਨੂੰ ਦੰਗਲ 'ਚ ਜਾਂਦਾ ਦੇਖ ਦਿਵਿਆ ਨਾ ਵੀ ਘਰ 'ਚ ਹੀ ਅਭਿਆਸ ਸ਼ੁਰੂ ਕਰ ਦਿੱਤਾ। ਦਿਵਿਆ ਦੇ ਪਿਤਾ ਸੂਰਜ ਪਹਿਲਵਾਨ ਘਰ 'ਚ ਆਰਥਿਕ ਤੰਗੀ ਦੇ ਕਾਰਨ ਹੁਣ ਪਹਿਲਵਾਨਾਂ ਦੇ ਲੰਗੋਟ ਸਿਲ ਕੇ ਘਰ ਦਾ ਖਰਚ ਚਲਾਉਂਦੇ ਹਨ। ਯੂ.ਪੀ. ਦੇ ਜ਼ਿਲਾ ਮੁਜਫਰ ਨਗਰ ਦੇ ਪਿੰਡ ਪੁਰਬਾਲਿਆਨ ਦੀ ਰਹਿਣ ਵਾਲੀ ਦਿਵਿਆ ਨੇ ਸਿਰਫ ਅੱਠ ਸਾਲ ਦੀ ਉਮਰ ਤੋਂ ਹੀ ਅਖਾੜਾ ਗੁਰੂ ਰਾਜਕੁਮਾਰ ਗੋਸੁਵਾਮੀ ਦੇ ਬਾਅਦ 'ਚ ਆਖਾੜਾ ਗੁਰੂ ਪ੍ਰੇਮਨਾਥ 'ਚ ਕੁਸ਼ਤੀ ਕਲਾ 'ਚ ਨਿਪੁਣਤਾ ਹਾਸਿਲ ਕੀਤੀ।


ਦਿਵਿਆ ਨੇ ਕੁਸ਼ਤੀ 'ਚ ਕਈ ਰਿਕਾਰਡ ਸਥਾਪਿਤ ਕੀਤੇ ਹਨ। ਉਨ੍ਹਾਂ ਨੇ ਮਿੱਟੀ, ਮੈਟ ਦੇ ਦੰਗਲਾਂ 'ਚ, ਮਹਿਲਾ ਹੀ ਨਹੀਂ ਮਰਦ ਪਹਿਲਵਾਨਾਂ ਨੂੰ ਵੀ ਢੇਰ ਕਰ ਕੇ ਕੁਸ਼ਤੀਆਂ ਜਿੱਤੀਆਂ ਹਨ। ਆਪਣੀ ਸਫਲਤਾ ਦੀ ਕਹਾਣੀ ਦੱਸਦੇ ਹੋਏ ਦਿਵਿਆ ਨੇ ਇਕ ਬਾਰ ਇਕ ਇੰਟਰਵਿਊ 'ਚ ਦੱਸਿਆ ਕਿ ਘਰ ਦੀ ਆਰਥਿਕ ਹਾਲਾਤ ਚੰਗੀ ਨਹੀਂ ਸੀ। ਭਰਾ ਵੀ ਕੁਸ਼ਤੀ ਕਰਦਾ ਸੀ ਅਜਿਹੇ 'ਚ ਚੰਗੀ ਡਾਈਟ ਮਿਲਣਾ ਮੁਸ਼ਕਲ ਹੁੰਦੀ ਸੀ। ਮੈਂ ਅਜਿਹੇ ਕਈ ਦਿਨ ਦੇਖੇ ਹਨ ਜਦੋਂ ਦੁੱਧ ਨਾ ਮਿਲਣ 'ਤੇ ਗਲੂਕੋਜ਼ਾ ਪੀ ਕੇ ਅਭਿਆਸ ਦੇ ਲਈ ਜਾਇਆ ਕਰਦੀ ਸੀ।


Related News