ਪਤਨੀ ਦੇ ਅਫੇਅਰ ਕਾਰਨ ਬੁਰੀ ਤਰ੍ਹਾਂ ਟੁੱਟ ਚੁੱਕਾ ਸੀ ਦਿਨੇਸ਼ ਕਾਰਤਿਕ, ਮੁੜ ਇੰਝ ਲੀਹ 'ਤੇ ਪਰਤੀ ਜ਼ਿੰਦਗੀ

Monday, Jun 13, 2022 - 03:29 PM (IST)

ਪਤਨੀ ਦੇ ਅਫੇਅਰ ਕਾਰਨ ਬੁਰੀ ਤਰ੍ਹਾਂ ਟੁੱਟ ਚੁੱਕਾ ਸੀ ਦਿਨੇਸ਼ ਕਾਰਤਿਕ, ਮੁੜ ਇੰਝ ਲੀਹ 'ਤੇ ਪਰਤੀ ਜ਼ਿੰਦਗੀ

ਸਪੋਰਟਸ ਡੈਸਕ- ਇੰਡੀਅਨ ਕ੍ਰਿਕਟ ਟੀਮ ਦੇ ਮਸ਼ਹੂਰ ਕ੍ਰਿਕਟਰ ਦਿਨੇਸ਼ ਕਾਰਤਿਕ ਦਾ ਨਾਂ ਅੱਜ ਹਰ ਕੋਈ ਜਾਣਦਾ ਹੈ। ਦਿਨੇਸ਼ ਕਾਰਤਿਕ ਮੁੱਖ ਤੌਰ 'ਤੇ ਇਕ ਵਿਕਟਕੀਪਰ ਹਨ ਪਰ ਉਹ ਇਕ ਚੰਗੇ ਬੱਲੇਬਾਜ਼ ਵੀ ਹਨ। ਦਿਨੇਸ਼ ਕਾਰਤਿਕ ਨੇ 2004 'ਚ ਭਾਰਤੀ ਟੀਮ 'ਚ ਆਪਣਾ ਡੈਬਿਊ ਕੀਤਾ ਸੀ। ਦਿਨੇਸ਼ ਕਾਰਤਿਕ ਨੂੰ ਸਾਰੇ DK ਜੇ ਨਾਂ ਨਾਲ ਜਾਣਦੇ। ਦਿਨੇਸ਼ ਕਾਰਤਿਕ ਨੇ ਆਈ. ਪੀ. ਐੱਲ. 2022 'ਚ ਖ਼ੂਬ ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਆਪਣੀ ਬੱਲੇਬਾਜ਼ੀ ਦੇ ਸਟਾਈਲ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਕ ਸਮਾਂ ਸੀ ਜਦੋਂ ਕਾਰਤਿਕ ਆਪਣੀ ਪਤਨੀ ਦੇ ਅਫੇਅਰ ਦੀ ਵਜ੍ਹਾ ਨਾਲ ਪੂਰੀ ਤਰ੍ਹਾਂ ਡਿਪ੍ਰੈਸ਼ਨ 'ਚ ਚਲੇ ਗਏ ਸਨ ਤੇ ਉਨ੍ਹਾਂ ਦੀ ਬੱਲੇਬਾਜ਼ੀ ਦਾ ਗ੍ਰਾਫ਼ ਡਿਗਦਾ ਜਾ ਰਿਹਾ ਸੀ। ਆਓ ਵਿਸਥਾਰ ਨਾਲ ਦਸਦੇ ਹਾਂ ਕਿ ਇਹ ਖਿਡਾਰੀ ਆਪਣੇ ਕ੍ਰਿਕਟ ਕਰੀਅਰ ਨੂੰ ਕਿਵੇਂ ਮੁੜ ਪਟੜੀ 'ਤੇ ਕਿਵੇਂ ਲਿਆਇਆ।

ਇਹ ਵੀ ਪੜ੍ਹੋ : ਨਹੀਂ ਰਹੇ ਏਸ਼ੀਆਈ ਖੇਡਾਂ ‘ਚ ਡਬਲ ਸੋਨ ਤਮਗਾ ਜੇਤੂ ਓਲੰਪੀਅਨ ਹਰੀ ਚੰਦ

ਦਿਨੇਸ਼ ਤੇ ਨਿਕਿਤਾ ਦਾ ਵਿਆਹ
ਦਿਨੇਸ਼ ਕਾਰਤਿਕ ਤੇ ਉਨ੍ਹਾਂ ਦੀ ਪਤਨੀ ਨਿਕਿਤਾ ਵੰਜਾਰਾ ਬਚਪਨ ਦੇ ਦੋਸਤ ਸਨ। ਦੋਵੇਂ ਬਚਪਨ ਤੋਂ ਹੀ ਇਕੱਠੇ ਵੱਡੇ ਹੋਏ ਸਨ ਤੇ ਉਨ੍ਹਾਂ ਦੀ ਦੋਸਤੀ ਹੌਲੀ-ਹੌਲੀ ਪਿਆਰ 'ਚ ਬਦਲ ਗਈ। ਦੋਵਾਂ ਦੇ ਮਾਤਾ-ਪਿਤਾ ਨੂੰ ਵੀ ਇਨ੍ਹਾਂ ਦੀ ਜੋੜੀ ਕਾਫ਼ੀ ਪਸੰਦ ਸੀ। 21 ਸਾਲ ਦੀ ਉਮਰ 'ਚ ਦਿਨੇਸ਼ ਕਾਰਤਿਕ ਤੇ ਨਿਕਿਤਾ ਵੰਜਾਰਾ ਨੇ ਵਿਆਹ ਕਰ ਲਿਆ ਸੀ। ਦੋਵੇਂ ਆਪਣੀ ਵਿਆਹੁਤਾ ਜਿੰਦਗੀ 'ਚ ਖ਼ੁਸ਼ ਵੀ ਸਨ।

ਨਿਕਿਤਾ ਵੰਜਾਰਾ ਦਾ ਮੁਰਲੀ ਵਿਜੇ ਨਾਲ ਚਲਿਆ ਅਫੇਅਰ
ਦਿਨੇਸ਼ ਕਾਰਤਿਕ ਤੇ ਨਿਕਿਤਾ ਵੰਜਾਰਾ ਆਪਣਾ ਵਿਆਹੁਤਾ ਜੀਵਨ ਖ਼ੁਸ਼ੀ ਨਾਲ ਬਿਤਾ ਰਹੇ ਸਨ ਪਰ ਫਿਰ ਅਜਿਹਾ ਹੋਇਆ ਕਿ ਇਨ੍ਹਾਂ ਦੋਵਾਂ ਦੇ ਰਸਤੇ ਵੱਖ ਹੋ ਗਏ। ਇਸ ਦਾ ਕਾਰਨ ਕੋਈ ਹੋਰ ਨਹੀਂ ਸਗੋਂ ਦਿਨੇਸ਼ ਕਾਰਤਿਕ ਦਾ ਦੋਸਤ ਮੁਰਲੀ ਵਿਜੇ ਹੀ ਸੀ। ਦਿਨੇਸ਼ ਕਾਰਤਿਕ ਦੇ ਮੁਰਲੀ ਵਿਜੇ ਚੰਗੇ ਦੋਸਤ ਸਨ ਤੇ ਭਾਰਤੀ ਟੀਮ ਲਈ ਖੇਡਦੇ ਸਨ। ਇਸੇ ਦੋਸਤੀ ਦੇ ਦਰਮਿਆਨ ਦਿਨੇਸ਼ ਕਾਰਤਿਕ ਦੀ ਪਤਨੀ ਨਿਕਿਤਾ ਵੰਜਾਰਾ ਤੇ ਮੁਰਲੀ ਵਿਜੇ ਇਕ ਦੂਜੇ ਦੇ ਕਰੀਬ ਆ ਗਏ। ਦੂਜੇ ਪਾਸੇ ਖੇਡ ਦੇ ਮੈਦਾਨ 'ਤੇ ਦਿਨੇਸ਼ ਕਾਰਤਿਕ ਦੀ ਬਿਹਤਰੀਨ ਬੱਲੇਬਾਜ਼ੀ ਤੇ ਵਿਕਟਕੀਪਿੰਗ ਨੂੰ ਦੇਖਦੇ ਹੋਏ ਉਨ੍ਹਾਂ 'ਚ ਟੀਮ ਇੰਡੀਆ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਦੀਆਂ ਸੰਭਾਵਨਾਵਾਂ ਦਿਖਾਈ ਦੇ ਰਹੀਆਂ ਸਨ ਪਰ ਨਿਕਿਤਾ ਤੇ ਮੁਰਲੀ ਵਿਜੇ ਦੇ ਅਫੇਅਰ ਦਾ ਪਤਾ ਲੱਗਣ 'ਤੇ ਕਾਰਤਿਕ ਬੁਰੀ ਤਰ੍ਹਾਂ ਟੁੱਟ ਚੁੱਕੇ ਸਨ। ਇਹ ਸਮਾਂ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਲ ਸਮਾਂ ਸੀ। 

ਇਸ ਤੋਂ ਬਾਅਦ ਸਾਲ 2012 'ਚ ਦਿਨੇਸ਼ ਨੇ ਨਿਕਿਤਾ ਤੋਂ ਵੱਖ ਹੋਣ ਦਾ ਫ਼ੈਸਲਾ ਕੀਤਾ। ਦਿਨੇਸ਼ ਕਾਰਤਿਕ ਨੇ ਨਿਕਿਤਾ ਵੰਜਾਰਾ ਨੂੰ 2012 'ਚ ਤਲਾਕ ਦੇ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਦੀ ਸਾਬਕਾ ਪਤਨੀ ਨਿਕਿਤਾ ਮੁਰਲੀ ਵਿਜੇ ਨਾਲ ਰਹਿਣ ਲੱਗੀ। ਉਸ ਸਮੇਂ ਮੁਰਲੀ ਵਿਜੇ ਆਪਣੇ ਕਰੀਅਰ ਦੀ ਪੀਕ 'ਤੇ ਸਨ। ਮੁਰਲੀ ਆਈ. ਪੀ. ਐੱਲ. 'ਚ ਚੇਨਈ ਲਈ ਚੰਗਾ ਪ੍ਰਦਰਸ਼ਨ ਕਰਨ ਲੱਗੇ, ਜਿਸ ਦੇ ਆਧਾਰ 'ਤੇ ਉਨ੍ਹਾਂ ਦੀ ਟੀਮ ਇੰਡੀਆ ਲਈ ਸਿਲੈਕਸ਼ਨ ਹੋਈ। ਇਸ ਘਟਨਾ ਦੇ ਬਾਅਦ ਕਾਰਤਿਕ ਦੇ ਪ੍ਰਦਰਸ਼ਨ ਦਾ ਗ੍ਰਾਫ ਡਿੱਗਣ ਲੱਗਾ। ਖ਼ਰਾਬ ਫਾਰਮ ਦੇ ਕਾਰਨ ਤਾਮਿਲਨਾਡੂ ਦੀ ਟੀਮ ਦੀ ਕਪਤਾਨੀ ਉਨ੍ਹਾਂ ਤੋਂ ਖੋਹ ਕੇ ਮੁਰਲੀ ਵਿਜੇ ਨੂੰ ਦੇ ਦਿੱਤੀ ਗਈ। ਇਸ ਮੁਸ਼ਕਲ ਘੜੀ ਤੋਂ ਦਿਨੇਸ਼ ਕਾਰਤਿਕ ਲਈ ਨਿਕਲਣਾ ਸੌਖਾ ਨਹੀਂ ਸੀ। ਇਸੇ ਕਾਰਨ ਕਾਰਤਿਕ ਡਿਪ੍ਰੈਸ਼ਨ 'ਚ ਚਲੇ ਗਏ ਤੇ ਬਹੁਤ ਜ਼ਿਆਦਾ ਸ਼ਰਾਬ ਪੀਣ ਲੱਗੇ। ਕਦੀ-ਕਦੀ ਉਹ ਖ਼ੁਦਕੁਸ਼ੀ ਕਰਨ ਬਾਰੇ ਵੀ ਸੋਚਦੇ।

ਇਹ ਵੀ ਪੜ੍ਹੋ : ਮਹਿਲਾ ਹਾਕੀ : ਭਾਰਤੀ ਟੀਮ ਨੂੰ ਬੈਲਜੀਅਮ ਨੇ ਮੁੜ ਹਰਾਇਆ

PunjabKesari

ਇੰਝ ਪਰਤੀ ਜ਼ਿੰਦਗੀ ਪਟੜੀ 'ਤੇ
ਹਰ ਕਿਸੇ ਦੀ ਜ਼ਿੰਦਗੀ 'ਚ ਦੁਖ ਦੇ ਬੱਦਲ ਹੱਟਣ ਦੇ ਬਾਅਦ ਸੁਖ ਜ਼ਰੂਰ ਆਉਂਦਾ ਹੈ। ਦਿਨੇਸ਼ ਕਾਰਤਿਕ ਦੀ ਜ਼ਿੰਦਗੀ ਨੇ ਇਕ ਵਾਰ ਫਿਰ ਪਾਸਾ ਪਲਟਿਆ ਤੇ ਉਨ੍ਹਾਂ ਦੀ ਜ਼ਿੰਦਗੀ 'ਚ ਦੀਪਿਕਾ ਖ਼ੁਸ਼ੀ ਬਣ ਕੇ ਆਈ। ਦੀਪਿਕਾ ਪੱਲੀਕਲ ਨੇ ਦਿਨੇਸ਼ ਕਾਰਤਿਕ ਨੂੰ ਨਵੀਂ ਜ਼ਿੰਦਗੀ ਦੇਣ ਦਾ ਕੰਮ ਕੀਤਾ। ਇਨ੍ਹਾਂ ਦੋਵਾਂ ਦੀ ਮੁਲਾਕਾਤ ਜਿਮ 'ਚੋ ਹੋਈ। ਜਿੱਥੇ ਦੋਵਾਂ ਦੀ ਦੋਸਤੀ ਹੋ ਗਈ ਤੇ ਫਿਰ ਇਹ ਦੋਸਤੀ ਪਿਆਰ 'ਚ ਬਦਲ ਗਈ। ਸਾਲ 2015 'ਚ ਦੀਪਿਕਾ ਪੱਲੀਕਲ ਦੇ ਦਿਨੇਸ਼ ਵਿਆਹ ਦੇ ਪਵਿੱਤਰ ਬੰਧਨ 'ਚ ਬੱਝ ਗਏ।

ਉਸ ਤੋਂ ਬਾਅਦ ਡੀਕੇ ਨੇ ਆਪਣੀ ਜ਼ਿੰਦਗੀ ਦੇ ਪੁਰਾਣੇ ਪੰਨਿਆਂ ਨੂੰ ਦੁਬਾਰਾ ਕਦੀ ਪਰਤ ਕੇ ਨਹੀਂ ਦੇਖਿਆ। ਕਾਰਤਿਕ ਨੈੱਟ 'ਤੇ ਦੁਬਾਰਾ ਅਭਿਆਸ ਕਰਨ ਲੱਗੇ। ਦੀਪਿਕਾ ਨੇ ਹਰ ਮੋੜ 'ਤੇ ਉਨ੍ਹਾਂ ਦਾ ਸਾਥ ਦਿੱਤਾ। ਦੀਪਿਕਾ ਦੇ ਇਸ ਸਾਥ ਨਾਲ ਉਨ੍ਹਾਂ ਦਾ ਕ੍ਰਿਕਟ ਕਰੀਅਰ ਮੁੜ ਪਰਵਾਨ ਚੜ੍ਹਨ ਲੱਗਾ। ਕਾਰਤਿਕ ਟੀਮ ਇੰਡੀਆ ਲਈ ਚੁਣੇ ਗਏ ਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਕੋਲਕਾਤਾ ਟੀਮ ਦਾ ਕਪਤਾਨ ਬਣਾਇਆ ਗਿਆ। ਆਈ. ਪੀ. ਐੱਲ. 2022 'ਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨਾਲ ਜੁੜ ਕੇ ਕਾਰਤਿਕ ਖ਼ੂਬ ਦੌੜਾਂ ਬਣਾ ਰਹੇ ਹਨ। ਉਨ੍ਹਾਂ ਨੂੰ ਇਕ ਫਿਨਿਸ਼ਰ ਦੇ ਤੌਰ 'ਤੇ ਦੇਖਿਆ ਜਾਣ ਲੱਗਾ ਹੈ। ਉਨ੍ਹਾਂ ਦੇ ਪ੍ਰਦਰਸ਼ਨ ਤੋਂ ਪ੍ਰਸ਼ੰਸਕ ਕਾਫ਼ੀ ਖ਼ੁਸ਼ ਹਨ। ਆਪਣੇ ਸ਼ਾਨਦਾਰ ਪ੍ਰਦਰਸਨ ਦੇ ਦਮ 'ਤੇ ਦਿਨੇਸ਼ ਕਾਰਤਿਕ ਨੇ ਵੀ ਇਸ ਸਾਲ ਹੋਣ ਵਾਲੇ ਟੀ20 ਵਿਸ਼ਵ ਕੱਪ 'ਚ ਖੇਡਣ ਦੀ ਇੱਛਾ ਜਤਾਈ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News