ਜਿੱਤ ਦੇ ਲਈ ਸਕੋਰ ਨਹੀਂ ਖੁਦ 'ਤੇ ਭਰੋਸਾ ਹੋਣਾ ਜ਼ਰੂਰੀ :ਦਿਨੇਸ਼ ਕਾਰਤਿਕ

05/24/2018 2:56:25 PM

ਨਵੀਂ ਦਿੱਲੀ— ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਦਿਨੇਸ਼ ਕਾਰਤਿਕ ਨੇ ਆਈ.ਪੀ.ਐੱਲ. ਐਲੀਮੀਨੇਟਰ 'ਚ ਰਾਜਸਥਾਨ 'ਤੇ 25 ਦੌੜਾਂ ਦੀ ਜਿੱਤ ਦੇ ਬਾਅਦ ਕਿਹਾ ਕਿ ਇਸ ਤਰ੍ਹਾਂ ਦੇ ਮੈਚਾਂ 'ਚ ਸਕੋਰ ਤੋਂ ਜ਼ਿਆਦਾ ਮਾਇਨੇ ਖੁਦ 'ਤੇ ਵਿਸ਼ਵਾਸ ਰੱਖਦਾ ਹੈ। ਕਾਰਤਿਕ ਨੇ ਕਿਹਾ,' ਅਸੀਂ ਸ਼ੁਰੂ 'ਚ ਦਬਾਅ 'ਚ ਸੀ, ਸ਼ੁਭਮਾਨ ਗਿੱਲ ਨੇ ਇਹ ਦਬਾਅ ਹਟਾਇਆ। ਉਸ ਨੇ ਕੁਝ ਚੰਗੇ ਸ਼ਾਟ ਖੇਡੇ। ਇਸ ਨਾਲ ਮੇਰੇ ਤੋਂ ਵੀ ਦਬਾਅ ਹੱਟਿਆ ਅਤੇ ਫਿਰ ਆਂਦਰੇ ਰਸੇਲ ਦੀ ਪਾਰੀ ਵਿਸ਼ੇਸ਼ ਸੀ। ਇਸ ਤਰ੍ਹਾਂ ਦੇ ਮੈਚਾਂ 'ਚ ਸਕੋਰ ਮਾਇਨੇ ਨਹੀਂ ਰੱਖਦਾ ਇਹ ਵਿਸ਼ਵਾਸ ਨਾਲ ਜੁੜਿਆ ਹੈ। ਬਰਾਬਰੀ ਵਾਲਾ ਸਕੋਰ ਮਾਇਨੇ ਨਹੀਂ ਰੱਖਦਾ ਬਲਕਿ ਤੁਹਾਡਾ ਖੁਦ ਦਾ ਵਿਸ਼ਵਾਸ ਅਧਿਕ ਮਹੱਤਵ ਰੱਖਦਾ ਹੈ। ਕੇ.ਕੇ.ਆਰ. ਹੁਣ ਦੂਸਰੇ ਕੁਆਲੀਫਾਇਰਾਂ 'ਚ ਸਨਰਾਇਜ਼ਰਜ਼ ਹੈਦਰਾਬਾਦ ਨਾਲ ਭਿੜੇਗਾ।
ਉਨ੍ਹਾਂ ਨੇ ਕਿਹਾ,' ਗੇਂਦਬਾਜ਼ਾਂ ਨੇ ਸਹੀ ਲਾਈਨ ਅਤੇ ਲੰਬਾਈ ਤੋਂ ਗੇਂਦਬਾਜ਼ੀ ਕੀਤੀ। ਇਸ ਰਾਊਂਡ 'ਚ ਹਰ ਮੈਚ ਮਹੱਤਵਪੂਰਨ ਹੈ ਅਗਲੇ ਮੈਚ 'ਚ ਦੋ ਚੰਗੀਆਂ ਟੀਮਾਂ ਇਕ ਦੂਸਰੇ ਨਾਲ ਭਿੜਨਗੀਆਂ। ਉਥੇ ਦੂਸਰੇ ਪਾਸੇ ਰਾਜਸਥਾਨ ਰਾਇਲਜ਼ ਦੇ ਕਪਤਾਨ ਅੰਜਿਕਯ ਰਹਾਨੇ ਨੇ ਹਾਰ 'ਤੇ ਨਿਰਾਸ਼ਾ ਜਤਾਈ। ਰਹਾਨੇ ਨੇ ਕਿਹਾ,' ਇਸ ਹਾਰ ਤੋਂ ਨਿਰਾਸ਼ ਹਾਂ , ਖਾਸ ਤੌਰ 'ਤੇ ਉਦੋਂ ਜਦੋਂ ਅਸੀਂ ਗੇਂਦਬਾਜ਼ੀ 'ਚ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਰਸੇਲ ਦਾ ਕੈਚ ਟਪਕਾਉਣਾ ਮਹਿੰਗਾ ਪਿਆ। ਪਰ ਟੀਚੇ ਦਾ ਪਿੱਛੇ ਕਰਦੇ ਹੋਏ ਜਦੋਂ ਤੁਸੀਂ ਚੰਗੀ ਸ਼ੁਰੂਆਤ ਕਰਦੇ ਹੋ ਤਾਂ ਮੈਚ ਜਿੱਤ ਸਕਦੇ ਹੋ ਪਰ ਕੇ.ਕੇ.ਆਰ. ਨੇ ਵਾਸਤਵ 'ਚ ਚੰਗੀ ਗੇਂਦਬਾਜ਼ੀ ਕੀਤੀ ਅਤੇ ਸਾਨੂੰ ਨਿਰਾਸ਼ ਕੀਤਾ।


Related News