ਦਿਲੀਪ ਟਿਰਕੀ ਨਿਰਵਿਰੋਧ ਚੁਣੇ ਗਏ ਹਾਕੀ ਇੰਡੀਆ ਦੇ ਮੁਖੀ

Saturday, Sep 24, 2022 - 03:39 PM (IST)

ਦਿਲੀਪ ਟਿਰਕੀ ਨਿਰਵਿਰੋਧ ਚੁਣੇ ਗਏ ਹਾਕੀ ਇੰਡੀਆ ਦੇ ਮੁਖੀ

ਨਵੀਂ ਦਿੱਲੀ– ਭਾਰਤ ਦੇ ਸਾਬਕਾ ਕਪਤਾਨ ਦਿਲੀਪ ਟਿਰਕੀ ਨੂੰ ਸ਼ੁੱਕਰਵਾਰ ਨੂੰ ਨਿਰਵਿਰੋਧ ਹਾਕੀ ਇੰਡੀਆ ਦਾ ਨਵਾਂ ਮੁਖੀ ਚੁਣ ਲਿਆ ਗਿਆ ਹੈ। ਹਾਕੀ ਇੰਡੀਆ ਦੀਆਂ ਚੋਣਾਂ 1 ਅਕਤੂਬਰ ਨੂੰ ਹੋਣੀਆਂ ਸਨ ਪਰ ਨਤੀਜੇ ਪਹਿਲਾਂ ਹੀ ਐਲਾਨ ਕਰ ਦਿੱਤੇ ਗਏ ਕਿਉਂਕਿ ਕਿਸੇ ਵੀ ਅਹੁਦੇ ਲਈ ਕੋਈ ਦੂਜਾ ਉਮੀਦਵਾਰ ਨਹੀਂ ਸੀ, ਜਿਸ ਨਾਲ ਮਹਾਸੰਘ ਦੇ ਸੰਵਿਧਾਨ ਦੇ ਤਹਿਤ ਮੌਜੂਦਾ ਉਮੀਦਵਾਰ ਹੀ ਨਿਰਵਿਰੋਧ ਚੁਣੇ ਗਏ।
 
ਉੱਤਰ ਪ੍ਰਦੇਸ਼ ਹਾਕੀ ਸੰਘ ਦੇ ਪ੍ਰਮੁੱਖ ਰਾਕੇਸ਼ ਕਤਿਆਲ ਤੇ ਹਾਕੀ ਝਾਰਖੰਡ ਦੇ ਭੋਲਾ ਨਾਥ ਸਿੰਘ ਦੇ ਨਾਂ ਵਾਪਸ ਲੈਣ ਤੋਂ ਬਾਅਦ ਟਿਰਕੀ ਨੂੰ ਮੁਖੀ ਚੁਣਿਆ ਗਿਆ। ਭੋਲਾ ਨਾਥ ਜਨਰਲ ਸਕੱਤਰ ਚੁਣਿਆ ਗਿਆ। ਕੌਮਾਂਤਰੀ ਹਾਕੀ ਮਹਾਸੰਘ ਨੇ ਟਿਰਕੀ ਤੇ ਉਸਦੀ ਟੀਮ ਦੀਆਂ ਚੋਣਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਐੱਫ. ਆਈ. ਐੱਚ. ਨੇ ਇਕ ਪੱਤਰ ਵਿਚ ਲਿਖਿਆ ਕਿ ਜਦੋਂ ਕਿਸੇ ਅਹੁਦੇ ਲਈ ਉਮੀਦਵਾਰ ਅਹੁਦੇ ਦੀ ਗਿਣਤੀ ਤੋਂ ਘੱਟ ਜਾਂ ਬਰਾਬਰ  ਹੋਣ ਤਾਂ ਮੰਨਿਆਂ ਜਾਂਦਾ ਹੈ ਕਿ ਉਸ ਨੂੰ ਨਿਰਵਿਰੋਧ ਚੁਣਿਆ ਗਿਆ ਹੈ। 


author

Tarsem Singh

Content Editor

Related News