ਦੀਕਸ਼ਾ ਤੀਜੇ ਦੌਰ ਤੋਂ ਬਾਅਦ ਵੀ ਟਾਪ-10 ’ਚ

Monday, Jun 09, 2025 - 01:12 PM (IST)

ਦੀਕਸ਼ਾ ਤੀਜੇ ਦੌਰ ਤੋਂ ਬਾਅਦ ਵੀ ਟਾਪ-10 ’ਚ

ਟੇਨੇਰਿਫ (ਸਪੇਨ)– ਭਾਰਤੀ ਗੋਲਫਰ ਦੀਕਸ਼ਾ ਡਾਗਰ ਨੇ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਇੱਥੇ ਅਬਾਮਾ ਗੋਲਫ ਵਿਚ ਟੇਨੇਰਿਫ ਮਹਿਲਾ ਓਪਨ ਦੇ ਤੀਜੇ ਦੌਰ ਵਿਚ ਇਵਨ ਪਾਰ 72 ਦਾ ਕਾਰਡ ਖੇਡ ਕੇ ਟਾਪ-10 ਵਿਚ ਆਪਣਾ ਸਥਾਨ ਬਰਕਰਾਰ ਰੱਖਿਆ। ਦੀਕਸ਼ਾ ਦਾ ਤਿੰਨ ਦਿਨ ਤੋਂ ਬਾਅਦ ਸਕੋਰ 5 ਅੰਡਰ ਹੈ ਤੇ ਉਹ ਇਕੱਲੇ 9ਵੇਂ ਸਥਾਨ ’ਤੇ ਹੈ। ਉਹ ਤੀਜੇ ਦੌਰ ਤੋਂ ਬਾਅਦ ਸਿੰਗਲਜ਼ ਬੜ੍ਹਤ ਹਾਸਲ ਕਰਨ ਵਾਲੀ ਸਾਰਾ ਕੋਸਕੋਵਾ (69) ਤੋਂ ਤਿੰਨ ਸ਼ਾਟਾਂ ਪਿੱਛੇ ਹੈ। ਟੇਨੇਰਿਫ ਵਿਚ ਕੱਟ ਵਿਚ ਜਗ੍ਹਾ ਬਣਾਉਣ ਵਾਲੀ ਹੋਰ ਭਾਰਤੀ ਅਵਨੀ ਪ੍ਰਸ਼ਾਂਤ ਨੇ ਤੀਜੇ ਦੌਰ ਵਿਚ ਇਵਨ ਪਾਰ ਦਾ ਕਾਰਡ ਖੇਡਿਆ ਤੇ ਉਹ ਹੁਣ 43ਵੇਂ ਸਥਾਨ ’ਤੇ ਹੈ।


author

Tarsem Singh

Content Editor

Related News