ਪ੍ਰੋ ਕੁਸ਼ਤੀ ਲੀਗ ਲਈ ਨਿਲਾਮੀ 15 ਜਨਵਰੀ ਤੋਂ
Sunday, Dec 07, 2025 - 01:21 PM (IST)
ਨਵੀਂ ਦਿੱਲੀ– ਪ੍ਰੋ ਕੁਸ਼ਤੀ ਲੀਗ (ਪੀ. ਡਬਲਯੂ. ਐੱਲ.) ਅਗਲੇ ਸਾਲ 15 ਜਨਵਰੀ ਤੋਂ ਸ਼ੁਰੂ ਹੋਵੇਗੀ ਤੇ 1 ਫਰਵਰੀ ਤੱਕ ਚੱਲੇਗੀ। ਇਸ ਦੇ ਸਾਰੇ ਮੈਚ ਨੋਇਡਾ ਇਨਡੋਰ ਸਟੇਡੀਅਮ ਵਿਚ ਹੋਣਗੇ। ਭਾਰਤੀ ਕੁਸ਼ਤੀ ਸੰਘ ਨੇ ਸ਼ਨੀਵਾਰ ਨੂੰ ਇਹ ਐਲਾਨ ਕੀਤਾ।
ਆਯੋਜਕਾਂ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਲੀਗ ਲਈ ਦਿੱਲੀ ਇਕਲੌਤਾ ਸਥਾਨ ਹੋਵੇਗਾ। ਇਸ ਲੀਗ ਨੂੰ ਕੋਵਿਡ-19 ਮਹਾਮਾਰੀ ਕਾਰਨ ਚਾਰ ਸੈਸ਼ਨਾਂ ਤੋਂ ਬਾਅਦ ਸਸਪੈਂਡ ਕਰ ਦਿੱਤਾ ਗਿਆ ਸੀ।
ਡਬਲਯੂ. ਐੱਫ. ਆਈ. ਦੇ ਮੁਖੀ ਸੰਜੇ ਸਿੰਘ ਅਨੁਸਾਰ 20 ਤੋਂ ਵੱਧ ਦੇਸ਼ਾਂ ਦੇ 300 ਤੋਂ ਵੱਧ ਪਹਿਲਵਾਨਾਂ ਨੇ ਨਿਲਾਮੀ ਲਈ ਰਜਿਸਟ੍ਰੇਸ਼ਨ ਕਰਵਾਈ ਹੈ। ਇਨ੍ਹਾਂ ਖਿਡਾਰੀਆਂ ਵਿਚ ਓਲੰਪਿਕ ਤਮਗਾ ਜੇਤੂ, ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲਿਸਟ ਤੇ ਭਾਰਤ ਦੇ ਚੋਟੀ ਦੇ ਪਹਿਲਵਾਨ ਸ਼ਾਮਲ ਹਨ। ਪ੍ਰਤੀਯੋਗਿਤਾ ਵਿਚ ਹਿੱਸਾ ਲੈਣ ਵਾਲੀਆਂ ਸਾਰੀਆਂ 6 ਟੀਮਾਂ ਵਿਚ 4 ਮਹਿਲਾ ਪਹਿਲਵਾਨਾਂ ਸਮੇਤ 9 ਪਹਿਲਵਾਨ ਸ਼ਾਮਲ ਹੋਣਗੇ। ਸਾਰੀਆਂ ਟੀਮਾਂ ਵਿਚ 5 ਭਾਰਤੀ ਤੇ 4 ਵਿਦੇਸ਼ੀ ਪਹਿਲਵਾਨ ਹੋ ਸਕਦੇ ਹਨ।
