ਸਰਤਾਜ ਟਿਵਾਨਾ ਨੇ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਪ੍ਰਤੀਯੋਗਿਤਾ ’ਚ ਜਿੱਤਿਆ ਸੋਨ ਤਮਗਾ

Saturday, Dec 06, 2025 - 01:40 PM (IST)

ਸਰਤਾਜ ਟਿਵਾਨਾ ਨੇ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਪ੍ਰਤੀਯੋਗਿਤਾ ’ਚ ਜਿੱਤਿਆ ਸੋਨ ਤਮਗਾ

ਜੈਪੁਰ– ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ. ਪੀ. ਯੂ.) ਦੇ ਨਿਸ਼ਾਨੇਬਾਜ਼ ਸਰਤਾਜ ਟਿਵਾਨਾ ਨੇ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਰਾਜਸਥਾਨ-2025 ਵਿਚ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਪ੍ਰਤੀਯੋਗਿਤਾ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਮਗਾ ਜਿੱਤ ਕੇ ਆਪਣਾ ਖਿਤਾਬ ਬਰਕਰਾਰ ਰੱਖਿਆ।

ਪਬਲਿਕ ਐਡਮਿਨਿਸਟ੍ਰੇਸ਼ਨ ਵਿਚ ਮਾਸਟਰਜ਼ ਦੇ ਆਖਰੀ ਸਾਲ ਦੇ ਵਿਦਿਅਰਾਥੀ ਸਰਤਾਜ ਲਈ ਇਹ ਪ੍ਰਤੀਯੋਗਿਤਾ ਸਿਰਫ ਇਕ ਹੋਰ ਟੂਰਨਾਮੈਂਟ ਨਹੀਂ ਸੀ। ਸੀਨੀਅਰ ਨੈਸ਼ਨਲ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਨੇੜੇ ਆਉਣ ਦੇ ਨਾਲ ਖੇਲੋ ਇੰਡੀਆ ਯੂਥ ਖੇਡਾਂ 2025 ਸ਼ਾਇਦ ਉਸਦੀ ਫਾਰਮ ਤੇ ਲੈਅ ਵਾਪਸ ਹਾਸਲ ਕਰਨ ਦਾ ਆਖਰੀ ਵੱਡਾ ਮੌਕਾ ਸੀ।

23 ਸਾਲਾ ਨਿਸ਼ਾਨੇਬਾਜ਼ ਨੇ ਇਹ ਹੀ ਕੀਤਾ ਤੇ ਪੁਰਸ਼ਾਂ ਦੀ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਵਿਚ ਸੋਨ ਤੇ ਐੱਲ. ਪੀ. ਯੂ. ਲਈ ਟੀਮ ਸੋਨ ਤਮਗਾ ਵੀ ਜਿੱਤਿਆ।


author

Tarsem Singh

Content Editor

Related News