ਪੰਜਾਬ ਦਾ ਧਾਕੜ ਪਾਵਰਲਿਫਟਰ ਮਨੇਸ਼ ਕੁਮਾਰ, ਮਿਸਟਰ ਵਰਲਡ ਪਾਵਰਲਿਫਟਿੰਗ 'ਚ ਜਿੱਤਿਆ ਗੋਲਡ
Wednesday, Dec 03, 2025 - 05:35 PM (IST)
ਸਪੋਰਟਸ ਡੈਸਕ- ਪ੍ਰੇਰਣਾ ਇਕ ਅਜਿਹਾ ਸ਼ਬਦ ਹੈ ਜੋ ਇਨਸਾਨ ਦੇ ਸੁਫਨਿਆਂ ਨੂੰ ਪੂਰਾ ਕਰਨ ਦਾ ਸਾਧਨ ਬਣ ਜਾਂਦਾ ਹੈ ਤੇ ਵਿਅਕਤੀ ਇਸੇ ਪ੍ਰੇਰਣਾ ਸਦਕਾ ਵੱਡੇ ਤੋਂ ਵੱਡੇ ਟੀਚੇ ਨੂੰ ਹਾਸਲ ਕਰ ਸਕਦਾ ਹੈ। ਅਜਿਹਾ ਹੀ ਕੁਝ ਜਲੰਧਰ ਦੇ ਬੂਟਾ ਮੰਡੀ ਦੇ ਰਹਿਣ ਵਾਲੇ ਮਨੇਸ਼ ਕੁਮਾਰ ਨਾਲ ਹੋਇਆ ਹੈ। ਦਰਅਸਲ ਮਨੇਸ਼ ਨੇ ਕੈਂਸਰ ਨਾਲ ਪੀੜਤ ਆਪਣੀ ਪਤਨੀ ਰਸ਼ਪਾਲ ਕੌਰ ਤੇ ਪਿਤਾ ਰਾਮ ਕਿਸ਼ਨ ਦੀ ਪ੍ਰੇਰਣਾ ਤੇ ਆਪਣੀ ਸਖਤ ਮਿਹਨਤ ਨਾਲ ਪਾਵਰਲਿਫਟਿੰਗ 'ਚ ਉਹ ਕਰ ਹਾਸਲ ਕੀਤਾ ਹੈ ਜਿਸ ਨੂੰ ਹਾਸਲ ਕਰਨਾ ਪਾਵਰਲਿਫਟਿੰਗ ਦੇ ਖੇਤਰ ਦੇ ਹਰ ਖਿਡਾਰੀ ਦਾ ਸੁਫਨਾ ਹੁੰਦਾ ਹੈ।
ਮਨੇਸ਼ ਕੁਮਾਰ ਦੀਆਂ ਪ੍ਰਾਪਤੀਆਂ
2022
ਮਿਸਟਰ ਪੰਜਾਬ (ਸਿਲਵਰ)
ਮਿਸਟਰ ਇੰਡੀਆ (2 ਗੋਲਡ)
ਮਿਸਟਰ ਇੰਡੀਆ (1 ਸਿਲਵਰ)

2023
ਮਿਸਟਰ ਕਿੰਗ ਆਫ ਇੰਡੀਆ (3 ਗੋਲਡ)
ਮਿਸਟਰ ਮਸਲ ਮੇਨੀਆ (2 ਗੋਲਡ)
ਮਿਸਟਰ ਇੰਡੀਆ (2 ਗੋਲਡ)
ਮਿਸਟਰ ਇੰਡੀਆ ਮੈੱਨ ਫਿਜ਼ਿਕ ਓਵਰਆਲ
ਮਿਸਟਰ ਓਲੰਪੀਆ (ਏਸ਼ੀਆ) (1 ਗੋਡਲ) ਥਾਈਲੈਂਡ
ਮਿਸਟਰ ਏਸ਼ੀਆ (2 ਗੋਲਡ)
ਮਿਸਟਰ ਯੂਨੀਵਰਸ (3 ਗੋਲਡ) ਥਾਈਲੈਂਡ
ਮਿਸਟਰ ਗੈਲੈਕਸੀ (2 ਗੋਲਡ ਬੈਂਕਾਕ)

2024
ਮਿਸਟਰ ਵਰਲਡ ਪਾਵਰ ਲਿਫਟਿੰਗ 3 ਗੋਲਡ, ਪਟਾਇਆ (ਥਾਈਲੈਂਡ)
ਮਿਸਟਰ ਵਰਲਡ 3 ਗੋਲਡ, ਪਟਾਇਆ (ਥਾਈਲੈਂਡ)

2025
ਮਿਸਟਰ ਏਸ਼ੀਆ 1 ਗੋਲਡ, 1 ਬ੍ਰੋਂਜ਼
ਮਿਸਟਰ ਵਰਲਡ ਪਾਵਰਲਿਫਟਿੰਗ 2 ਗੋਲਡ
