ਸੇਂਥਿਲਕੁਮਾਰ ਤੇ ਅਨਾਹਤ ਸਕੁਐਸ਼ ਇੰਡੀਅਨ ਟੂਰ ’ਚ ਚੈਂਪੀਅਨ ਬਣੇ
Saturday, Dec 06, 2025 - 05:50 PM (IST)
ਚੇਨਈ– ਰਾਸ਼ਟਰੀ ਚੈਂਪੀਅਨ ਵੇਲਾਵਨ ਸੇਂਥਿਲਕੁਮਾਰ ਨੇ ਸ਼ੁੱਕਰਵਾਰ ਨੂੰ ਇੱਥੇ ਸਕੁਐਸ਼ ਇੰਡੀਅਨ ਟੂਰ-4 ਵਿਚ ਪੁਰਸ਼ ਵਰਗ ਦਾ ਤੇ ਅਨਾਹਤ ਸਿੰਘ ਨੇ ਮਹਿਲਾ ਵਰਗ ਦਾ ਖਿਤਾਬ ਆਪਣੇ ਨਾਂ ਕੀਤਾ। ਚੋਟੀ ਦਰਜਾ ਪ੍ਰਾਪਤ ਤੇ ਦੁਨੀਆ ਦੇ 46ਵੇਂ ਨੰਬਰ ਦੇ ਖਿਡਾਰੀ ਸੇਂਥਿਲਕੁਮਾਰ ਨੇ ਮਿਸਰ ਦੇ ਐਡਮ ਹਵਾਲ ਨੂੰ 11-7, 11-9, 9-11, 11-4 ਨਾਲ ਹਰਾ ਕੇ ਪੁਰਸ਼ਾਂ ਦਾ ਖਿਤਾਬ ਜਿੱਤਿਆ।
ਮਹਿਲਾਵਾਂ ਦੇ ਫਾਈਨਲ ਵਿਚ ਦਿੱਲੀ ਦੀ ਅਨਾਹਤ ਸਿੰਘ (ਦੁਨੀਆ ਦੀ 29ਵੇਂ ਨੰਬਰ ਦੀ ਖਿਡਾਰਨ) ਨੇ ਤਜਰਬੇਕਾਰ ਹਮਵਤਨ ਜੋਸ਼ਨਾ ਚਿਨੱਪਾ (ਸਾਬਕਾ ਨੰਬਰ-10) ਨੂੰ 5 ਸੈੱਟਾਂ ਦੇ ਰੋਮਾਂਚਕ ਮੁਕਾਬਲੇ ਵਿਚ 11-8, 11-13, 11-13, 11-6, 11-8 ਨਾਲ ਹਰਾਇਆ। ਪਿਛਲੇ ਮਹੀਨੇ ਡੇਲੀ ਕਾਲਜ ਇੰਡੀਅਨ ਓਪਨ ਤੋਂ ਬਾਅਦ ਅਨਾਹਤ ਦੀ ਇਹ ਚਿਨੱਪਾ ’ਤੇ ਲਗਾਤਾਰ ਦੂਜੀ ਜਿੱਤ ਸੀ।
