ਭਾਰਤੀ ਨਿਸ਼ਾਨੇਬਾਜ਼ੀ ਲੀਗ 16 ਫਰਵਰੀ ਤੋਂ
Thursday, Dec 11, 2025 - 10:53 AM (IST)
ਨਵੀਂ ਦਿੱਲੀ–ਭਾਰਤੀ ਨਿਸ਼ਾਨੇਬਾਜ਼ੀ ਲੀਗ (ਐੱਸ. ਐੱਲ. ਆਈ.) ਦੇ ਪਹਿਲੇ ਸੈਸ਼ਨ ਦਾ ਆਯੋਜਨ ਅਗਲੇ ਸਾਲ 16 ਤੋਂ 26 ਫਰਵਰੀ ਤੱਕ ਕੀਤਾ ਜਾਵੇਗਾ। ਭਾਰਤੀ ਰਾਸ਼ਟਰੀ ਰਾਈਫਲ ਸੰਘ (ਐੱਨ. ਆਰ. ਏ. ਆਈ.) ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਵੱਡੀਆਂ ਕੌਮਾਂਤਰੀ ਪ੍ਰਤੀਯੋਗਿਤਾਵਾਂ ਨਾਲ ਟਕਰਾਅ ਤੋਂ ਬਚਣ ਲਈ ਕੌਮਾਂਤਰੀ ਨਿਸ਼ਾਨੇਬਾਜ਼ੀ ਖੇਡ ਸੰਘ (ਆਈ. ਐੱਸ. ਐੱਸ. ਐੱਫ.) ਦੇ 2026 ਕੈਲੰਡਰ ਦੇ ਹਿਸਾਬ ਨਾਲ ਮਿਤੀਆਂ ਤੈਅ ਕੀਤੀਆਂ ਗਈਆਂ ਹਨ। ਲੀਗ ਨੂੰ ਇਸ ਤੋਂ ਪਹਿਲਾਂ 2026 ਦੀ ਸ਼ੁਰੂਆਤ ਤੱਕ ਟਾਲ ਦਿੱਤਾ ਗਿਆ ਸੀ। ਫ੍ਰੈਂਚਾਈਜ਼ੀ ਆਧਾਰਿਤ ਇਸ ਲੀਗ ਵਿਚ ਕਈ ਚੋਟੀ ਦੇ ਭਾਰਤੀ ਤੇ ਕੌਮਾਂਤਰੀ ਨਿਸ਼ਾਨੇਬਾਜ਼, ਪਿਸਟਲ, ਰਾਈਫਲ ਤੇ ਸ਼ਾਟਗਨ ਵਰਗ ਵਿਚ ਮਿਕਸਡ ਰੂਪ ਵਿਚ ਮੁਕਾਬਲਾ ਕਰਨਗੇ।
