ਬੁਮਰਾਹ ਦਾ ਸਾਹਮਣਾ ਕਰਨਾ ਮੁਸ਼ਕਿਲ ਪਰ ਪੁਜਾਰਾ ਦੀਆਂ ਦੌੜਾਂ ਨੇ ਫਰਕ ਪਾਇਆ : ਹੌਜ

Wednesday, Jan 02, 2019 - 03:11 AM (IST)

ਬੁਮਰਾਹ ਦਾ ਸਾਹਮਣਾ ਕਰਨਾ ਮੁਸ਼ਕਿਲ ਪਰ ਪੁਜਾਰਾ ਦੀਆਂ ਦੌੜਾਂ ਨੇ ਫਰਕ ਪਾਇਆ : ਹੌਜ

ਸਿਡਨੀ- ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਬ੍ਰੈਡ ਹੌਜ ਨੇ ਜਸਪ੍ਰੀਤ ਬੁਮਰਾਹ ਦਾ ਸਾਹਮਣਾ ਕਰਨ ਨੂੰ 'ਬੁਰਾ ਸੁਪਨਾ' ਦੀ ਤਰ੍ਹਾਂ ਦੱਸਿਆ ਪਰ ਕਿਹਾ ਕਿ ਤੀਜੇ ਨੰਬਰ 'ਤੇ ਚੇਤੇਸ਼ਵਰ ਪੁਜਾਰਾ ਦੀਆਂ ਦੌੜਾਂ ਨੇ ਦੋਵੇਂ ਟੀਮਾਂ ਵਿਚਾਲੇ ਫਰਕ ਪੈਦਾ ਕੀਤਾ। ਹੌਜ ਨੇ ਕਿਹਾ, ''ਪੁਜਾਰਾ ਨੇ ਦੋਵਾਂ ਟੀਮਾਂ ਵਿਚਾਲੇ ਫਰਕ ਪੈਦਾ ਕੀਤਾ। ਦੋਵਾਂ ਟੀਮਾਂ ਦੀ ਗੇਂਦਬਾਜ਼ੀ ਮਜ਼ਬੂਤ ਹੈ। ਪਰਥ ਵਿਚ ਪਹਿਲੇ ਸੈਸ਼ਨ ਨੂੰ ਛੱਡ ਕੇ ਤੇ ਮੈਲਬੋਰਨ ਵਿਚ ਮਯੰਕ ਅਗਰਵਾਲ ਨੂੰ ਛੱਡ ਕੇ ਸਾਰੇ ਸਲਾਮੀ ਬੱਲੇਬਾਜ਼ ਜੂਝਦੇ ਦਿਸੇ।''
ਉਸ ਨੇ ਕਿਹਾ, ''ਤੀਜੇ ਨੰਬਰ ਦੀ ਬੱਲੇਬਾਜ਼ੀ ਕਾਫੀ ਮਹੱਤਵਪੂਰਨ ਸੀ। ਪੁਜਾਰਾ  ਨੇ ਆਪਣੀ ਵਿਕਟ ਸਸਤੇ 'ਚ ਨਹੀਂ ਗੁਆਈ ਤੇ ਇਕ ਪਾਸੇ ਮੋਰਚਾ ਸੰਭਾਲੀ ਰੱਖਿਆ।''


Related News