ਦੀਆ ਚਿਤਾਲੇ ਨੇ ਕ੍ਰੋਏਸ਼ੀਆ ਜੂਨੀਅਰ ਅਤੇ ਕੈਡੇਟ ਓਪਨ ''ਚ ਜਿੱਤਿਆ ਕਾਂਸੀ ਤਮਗਾ

09/18/2017 8:48:51 AM

ਵਾਰਾਜਦਿਨ (ਕ੍ਰੋਏਸ਼ੀਆ)— ਭਾਰਤ ਦੀ ਦੀਆ ਪਰਾਗ ਚਿਤਾਲੇ ਨੇ ਐਤਵਾਰ ਇੱਥੇ ਕ੍ਰੋਏਸ਼ੀਆ ਜੂਨੀਅਰ ਅਤੇ ਕੈਡੇਟ ਓਪਨ ਦੇ ਲੜਕੀਆਂ ਦੇ ਅੰਡਰ-15 ਡਬਲਜ਼ ਵਰਗ 'ਚ ਕਾਂਸੀ ਤਮਗਾ ਆਪਣੇ ਨਾਂ ਕੀਤਾ। ਦੀਆ ਨੇ ਰੂਸ ਦੀ ਲਿਊਬਾਬ ਟੇਂਟਰ ਦੇ ਨਾਲ ਮਿਲ ਕੇ ਸੈਮੀਫਾਈਨਲ ਤੱਕ ਦਾ ਸਫਰ ਤੈਅ ਕੀਤਾ ਜਿੱਥੇ ਉਨ੍ਹਾਂ ਨੂੰ ਫੇਂਗ-ਐੱਨ ਸੀਈ ਅਤੇ ਸੀ-ਜੁਆਨ ਚੇਨ ਦੀ ਚੀਨੀ ਤਾਈਪੇ ਦੀ ਚੋਟੀ ਦਾ ਦਰਜਾ ਪ੍ਰਾਪਤ ਜੋੜੀ ਦੇ ਖਿਲਾਫ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।


Related News