ਧੋਨੀ ਬਣਾ ਰਹੇ ਹਨ ਗੋਲ-ਗੱਪੇ, ਵੀਡੀਓ ਸੋਸ਼ਲ ਮੀਡੀਆ ''ਤੇ ਵਾਇਰਲ

02/05/2020 9:13:45 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਹਨ ਤੇ ਉਹ ਇਸ ਦੇ ਬਾਵਜੂਦ ਵੀ ਚਰਚਾਂ 'ਚ ਹਨ। ਧੋਨੀ ਨੇ ਪਿਛਲੇ ਸਾਲ ਇੰਗਲੈਂਡ 'ਚ ਹੋਏ ਆਈ. ਸੀ. ਸੀ. ਕ੍ਰਿਕਟ ਵਿਸ਼ਵ ਕੱਪ 2019 ਤੋਂ ਬਾਅਦ ਕੋਈ ਕੌਮਾਂਤਰੀ ਮੈਚ ਨਹੀਂ ਖੇਡਿਆ ਹੈ। ਇਸ ਦੌਰਾਨ ਧੋਨੀ ਦੀ ਕੋਈ ਨਾ ਕੋਈ ਵੀਡੀਓ ਜਾਂ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਰਹਿੰਦੀ ਹੈ, ਜੋ ਜ਼ਿਆਦਾ ਤਰ ਅਖਬਾਰਾਂ ਦੀਆਂ ਸੁਰਖੀਆਂ ਬਣ ਜਾਂਦੀਆਂ ਹਨ। ਇਕ ਵਾਰ ਫਿਰ ਧੋਨੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਗੋਲ-ਗੱਪੇ ਬਣਾ ਰਹੇ ਹਨ।
ਦੇਖੋਂ ਵੀਡੀਓ—


ਧੋਨੀ ਨੇ ਬਣਾਏ ਗੋਲ-ਗੱਪੇ
38 ਸਾਲਾ ਦੇ ਧੋਨੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਆਪਣੇ ਦੋਸਤ ਆਰ. ਪੀ. ਸਿੰਘ ਤੇ ਲੈੱਗ ਸਪਿਨਰ ਪੀਯੂਸ਼ ਚਾਵਲਾ ਨੂੰ ਗੋਲ-ਗੱਪੇ ਖਿਲਾ ਰਹੇ ਹਨ। ਇਸ ਵੀਡੀਓ 'ਚ ਧੋਨੀ ਗੋਲ-ਗੱਪਿਆਂ 'ਚ ਮਸਾਲੇ ਤੇ ਪਾਣੀ ਭਰ ਕੇ ਪਹਿਲਾਂ ਪੀਯੂਸ਼ ਚਾਵਲਾ ਨੂੰ ਦਿੰਦੇ ਹਨ ਤੇ ਉਸ ਤੋਂ ਬਾਅਦ ਉਹ ਆਰ. ਪੀ.  ਸਿੰਘ ਨੂੰ ਵੀ ਗੋਲ-ਗੱਪੇ ਦਿੰਦੇ ਹਨ। ਆਰ. ਪੀ. ਸਿੰਘ ਤਾਂ ਗੋਲ-ਗੱਪੇ ਖਾਣ ਤੋਂ ਬਾਅਦ ਧੋਨੀ ਨੂੰ ਧੰਨਵਾਦ ਵੀ ਕਰਦੇ ਨਜ਼ਰ ਆਉਂਦੇ ਹਨ। ਜ਼ਿਕਰਯੋਗ ਹੈ ਕਿ ਇਹ ਵੀਡੀਓ ਮਾਲਦੀਵ ਦਾ ਹੈ, ਇਹ ਤਿੰਨੇ ਖਿਡਾਰੀ ਇਕ ਪ੍ਰੋਗਰਾਮ ਦੇ ਲਈ ਮਾਲਦੀਪ 'ਚ ਸਨ, ਜਿੱਥੇ ਧੋਨੇ ਨੇ ਆਪਣੇ ਗੋਲ-ਗੱਪਿਆਂ ਦਾ ਸਵਾਦ ਪੀਯੂਸ਼ ਚਾਵਲਾ ਤੇ ਆਰ. ਪੀ. ਸਿੰਧ ਨੂੰ ਚਖਾਇਆ।


Gurdeep Singh

Content Editor

Related News