ਧੋਨੀ ਦਾ ਨਾਂ ਫੈਲਾਅ ਰਿਹਾ ਸਭ ਤੋਂ ਜ਼ਿਆਦਾ 'ਵਾਇਰਸ'

Tuesday, Oct 22, 2019 - 11:28 PM (IST)

ਧੋਨੀ ਦਾ ਨਾਂ ਫੈਲਾਅ ਰਿਹਾ ਸਭ ਤੋਂ ਜ਼ਿਆਦਾ 'ਵਾਇਰਸ'

ਨਵੀਂ ਦਿੱਲੀ— ਭਾਰਤੀ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੇਸ਼ ਦੇ ਸਭ ਤੋਂ ਪਸੰਦੀਦਾ ਕ੍ਰਿਕਟਰਾਂ 'ਚ ਹਨ ਇਸ ਲਈ ਫੈਂਸ ਲਗਾਤਾਰ ਉਸਦੇ ਵਾਰੇ 'ਚ ਜਾਨਣਾ ਚਾਹੁੰਦੇ ਹਨ। ਹਾਲਾਂਕਿ ਉਸਦੀ ਇਹੀ ਪ੍ਰਸਿੱਧੀ ਹੁਣ ਨੇਟੀਜੰਸ ਦੇ ਲਈ ਖਤਰਨਾਕ ਸਾਬਤ ਹੋ ਰਹੀ ਹੈ। ਇਕ ਸਰਵੇਖਣ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਸਰਚ ਇੰਜ਼ਨ 'ਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਵਾਰੇ 'ਚ ਕੋਈ ਜਾਣਕਾਰੀ ਲੱਭਣ ਦੇ ਨਾਲ ਹੀ ਖਤਰਨਾਕ ਵਾਇਰਸ ਤੁਹਾਡੇ ਇਲੈਕਟ੍ਰਾਨਿਕ ਡਿਵਾਈਸਾਂ ਨੂੰ ਆਪਣੀ ਲਪੇਟ 'ਚ ਲੈ ਲੈਂਦਾ ਹੈ। ਇਸ ਤਰ੍ਹਾਂ ਹੋਰ ਖਿਡਾਰੀਆਂ 'ਚ ਸਚਿਨ ਤੇਂਦੁਲਕਰ, ਹਰਮਨਪ੍ਰੀਤ ਕੌਰ ਤੇ ਪੀ. ਵੀ. ਸਿੰਧੂ ਦੇ ਵਾਰੇ 'ਚ ਭਾਲ ਵੀ ਖਤਰਨਾਕ ਹੈ। ਸਾਫਟਵੇਅਰ ਸਰੁੱਖਿਆ ਹੱਲ ਮੁਹੱਈਆ ਕਰਵਾਉਣ ਵਾਲੀ ਕੰਪਨੀ ਮੈਕਫੇ ਦੀ 'ਮੋਸਟ ਡੇਂਜਰੇਸ ਸੈਲਿਬ੍ਰਿਟੀ 2019' ਦੀ ਸੂਚੀ 'ਚ ਧੋਨੀ ਨੂੰ ਪਹਿਲੇ ਸਥਾਨ 'ਤੇ ਰੱਖਿਆ ਗਿਆ ਹੈ। ਆਪਣੇ 13ਵੇਂ ਐਡੀਸ਼ਨ 'ਚ ਮੈਕਫੇ ਦੀ ਸੋਧ ਨੇ ਪ੍ਰਸਿੱਧ ਹਸਤੀਆਂ ਦੀ ਪਹਿਚਾਣ ਕੀਤੀ ਹੈ। ਜੋ ਸਭ ਤੋਂ ਜੋਖਮ ਭਰਪੂਰ ਖੋਜ ਨਤੀਜੇ ਪੈਂਦਾ ਕਰਦੀ ਹੈ। ਜਿਸ ਨਾਲ ਉਸਦੇ ਪ੍ਰਸ਼ੰਸਕਾਂ ਨੂੰ ਖਤਰਨਾਕ ਵੈੱਬਸਾਈਟਾਂ ਐਂਡ ਵਾਇਰਸ ਦਾ ਖਤਰਾ ਰਹਿੰਦਾ ਹੈ।

PunjabKesari


author

Gurdeep Singh

Content Editor

Related News