IPL 2020 : ਧੋਨੀ ਦਾ ਖੁਲਾਸਾ-ਜਡੇਜਾ ਤੋਂ ਹੀ ਕਿਉਂ ਕਰਵਾਇਆ 18ਵਾਂ ਓਵਰ

10/20/2020 1:32:25 AM

ਸਪੋਰਟਸ ਡੈਸਕ—ਸੀਜ਼ਨ ’ਚ 7ਵਾਂ ਮੈਚ ਗੁਆਉਣ ਤੋਂ ਬਾਅਦ ਚੇਨਈ ਸੁਪਰ ਕਿੰਗਸ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨਿਰਾਸ਼ ਦਿਖੇ। ਉਨ੍ਹਾਂ ਨੇ ਮੈਚ ਤੋਂ ਬਾਅਦ ਕਿਹਾ ਕਿ ਪਿੱਚ ਤੇਜ਼ ਗੇਂਦਬਾਜ਼ਾਂ ਲਈ ਮੁਸ਼ਕਲ ਹੋ ਰਹੀ ਸੀ। ਜਡੇਜਾ ਨੂੰ ਇਸ ਲਈ 18ਵੇਂ ਓਵਰ ’ਚ ਲਿਆਇਆ ਗਿਆ ਤਾਂ ਕਿ ਦੇਖ ਸਕਾਂ ਕਿ ਗੇਂਦ ਕਿੰਨੀ ਰੁਕ ਰਹੀ ਹੈ। ਇਹ ਪਹਿਲੀ ਪਾਰੀ ’ਚ ਜ਼ਿਆਦਾ ਨਹੀਂ ਸੀ। ਮੈਂ ਸ਼ੁਰੂ ਤੋਂ ਤੇਜ਼ ਗੇਂਦਬਾਜ਼ਾਂ ਨਾਲ ਜਾਣਾ ਚਾਹੁੰਦਾ ਸੀ ਪਰ ਸਪਨੀਰਾਂ ’ਤੇ ਤਾਂ ਜੋ ਗੇਂਦ ਥੋੜੀ ਪੁਰਾਣੀ ਹੋ ਜਾਵੇੇ।

PunjabKesari

ਧੋਨੀ ਨੇ ਕਿਹਾ ਕਿ ਅਸੀਂ ਲੱਖਾਂ ਲੋਕਾਂ ਦੇ ਸਾਹਮਣੇ ਖੇਡਦੇ ਹਾਂ ਇਸ ਲਈ ਲੁੱਕਾਉਣ ਲਈ ਕੁਝ ਵੀ ਨਹੀਂ ਹੈ। ਤੁਸੀਂ ਟੀਮ ’ਚ ਕੁਝ ਬਦਲਾਅ ਨਹੀਂ ਚਾਹੁੰਦੇ ਕਿਉਂਕਿ ਜੋ ਕੁਝ ਹੁੰਦਾ ਹੈ ਉਹ ਤਿੰਨ-ਚਾਰ-ਪੰਜ ਖੇਡਾਂ ਤੋਂ ਬਾਅਦ ਹੁੰਦਾ ਹੈ। ਤੁਸੀਂ ਕਦੇ ਕੁਝ ਵੀ ਯਕੀਨਨ ਨਹੀਂ ਕਰ ਸਕਦੇ। ਤੁਸੀਂ ਲੋਕਾਂ ਨੂੰ ਇਕ ਉਚਿਤ ਸਮਾਂ ਦੇਣਾ ਚਾਹੁੰਦੇ ਹੋ, ਜੇਕਰ ਉਹ ਪ੍ਰਦਰਸ਼ਨ ਨਹੀਂ ਕਰ ਰਹੇ ਹਨ ਤਾਂ ਤੁਸੀਂ ਸਵਿਚ ਕਰਦੇ ਹੋ ਅਤੇ ਕਿਸੇ ਹੋਰ ਕੋਲ ਜਾਂਦੇ ਹੋ।

PunjabKesari

ਧੋਨੀ ਨੇ ਕਿਹਾ ਕਿ ਅਸੁਰੱਖਿਆ ਉਹ ਚੀਜ਼ ਹੈ ਜਿਸ ਨੂੰ ਤੁਸੀਂ ਡ੍ਰੈਸਿੰਗ ਰੂਮ ’ਚ ਨਹੀਂ ਰੱਖਣਾ ਚਾਹੁੰਦੇ ਹੋ। ਸਾਡੇ ਕੋਲ ਕੁਝ ਨੌਜਵਾਨਾਂ ਲਈ ਮੌਕੇ ਸਨ। ਪਰ ਸਾਨੂੰ ਕੋਈ ਅਜਿਹੀ ਚਿੰਗਾਰੀ ਨਹੀਂ ਦਿਖੀ ਜੋ ਕਿ ਅਨੁਭਵੀ ਲੋਕਾਂ ਨੂੰ ਪੁਸ਼ ਕਰ ਆਪਣੀ ਜਗ੍ਹਾ ਬਣਾ ਲੈਂਦੇ ਹਨ। ਉਨ੍ਹਾਂ ਨੂੰ (ਨੌਜਵਾਨਾਂ ਨੂੰ) ਇਕ ਮੌਕਾ ਮਿਲੇਗਾ ਅਤੇ ਉਨ੍ਹਾਂ ’ਤੇ ਕੋਈ ਦਬਾਅ ਨਹੀਂ ਹੋਵੇਗਾ ਤਾਂ ਕਿ ਉਹ ਬਾਹਰ ਜਾ ਕੇ ਖੁਦ ਨੂੰ ਪ੍ਰਗਟ ਕਰ ਸਕਣ।


Karan Kumar

Content Editor

Related News