ਬੈਂਗਲੁਰੂ 'ਚ ਸ਼ੁਰੂ ਹੋਵੇਗੀ ਧੋਨੀ ਕ੍ਰਿਕਟ ਅਕੈਡਮੀ
Tuesday, Oct 12, 2021 - 10:10 PM (IST)
ਬੈਂਗਲੁਰੂ- ਖੇਡ ਕੰਪਨੀਆਂ 'ਗੇਮਪਲੇ' ਤੇ 'ਆਰਕਾ ਸਪੋਰਟਸ' ਨੇ ਮੰਗਲਵਾਰ ਨੂੰ ਬੈਂਗਲੁਰੂ 'ਚ ਐੱਮ. ਐੱਸ. ਧੋਨੀ ਕ੍ਰਿਕਟ ਅਕੈਡਮੀ (ਐੱਮ. ਐੱਸ. ਡੀ. ਸੀ. ਏ.) ਸ਼ੁਰੂ ਕਰਨ ਦਾ ਐਲਾਨ ਕੀਤਾ। ਇਨ੍ਹਾਂ ਕੰਪਨੀਆਂ ਦੇ ਅਧਿਕਾਰੀਆਂ ਨੇ ਇਕ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਅਕੈਡਮੀ ਨੂੰ ਸ਼ਹਿਰ ਦੇ ਬਿਦਰਹੱਲੀ ਦੇ ਕੜਾ ਅਗ੍ਰਹਾਰਾ ਵਿਚ ਸਥਾਪਤ ਕੀਤਾ ਗਿਆ ਹੈ। ਇਸਦੀ ਸ਼ੁਰੂਆਤ 7 ਨਵੰਬਰ ਨੂੰ ਹੋਵੇਗੀ ਪਰ ਇਸਦੇ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ।
ਇਹ ਖ਼ਬਰ ਪੜ੍ਹੋ- ਡਾਜ਼ਬਾਲ ਚੈਂਪੀਅਨਸ਼ਿਪ : ਚੰਡੀਗੜ੍ਹ ਦੀ ਟੀਮ ਨੇ ਜਿੱਤਿਆ ਕਾਂਸੀ ਤਮਗਾ
ਗੇਮਪਲੇ ਦੇ ਮਾਲਕ ਦੀਪਕ ਐੱਸ ਭਟਨਾਗਰ ਨੇ ਕਿਹਾ ਕਿ ਬੈਂਗਲੁਰੂ ਵਿਚ ਐੱਮ. ਐੱਸ. ਧੋਨੀ ਕ੍ਰਿਕਟ ਅਕੈਡਮੀ ਦੀ ਸ਼ੁਰੂਆਤ ਦੇ ਨਾਲ ਜੋ ਬੱਚੇ ਇਸ ਕ੍ਰਿਕਟ ਵਿਚ ਸਫਲ ਹੋਣ ਦੀ ਇੱਛਾ ਰੱਖਦੇ ਹਨ, ਉਸਦੇ ਕੋਲ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਸਭ ਤੋਂ ਵਧੀਆ ਬੁਨਿਆਦੀ ਢਾਂਚਾ ਤੇ ਵਿਸ਼ਵ ਪੱਧਰੀ ਕੋਚਿੰਗ ਸਹੂਲਤ ਹੋਵੇਗੀ। ਆਰਕਾ ਸਪੋਰਟਸ ਦੇ ਮਿਹਿਰ ਦਿਵਾਕਰ ਨੇ ਕਿਹਾ ਕਿ ਸਾਡੇ ਵਿਲੱਖਣ ਤੇ ਬੇਮਿਸਾਲ ਕੋਚਿੰਗ ਪ੍ਰੋਗਰਾਮ 'ਚ ਇਕਜੁੱਟ, ਟੀਮ ਵਰਕ, ਖੇਡ ਦਾ ਅਨੰਦ ਲੈਣ ਦੇ ਨਾਲ ਪੇਸ਼ੇਵਰ ਰਵੱਈਏ ਤੇ ਕਿਸੇ ਵੀ ਹਾਲਾਤ ਵਿਚ ਢਲਣ ਦੇ ਵਾਰੇ ਵਿਚ ਸਿਖ ਦਿੱਤੀ ਜਾਂਦੀ ਹੈ।
ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ: ਇਨ੍ਹਾਂ 4 ਦੇਸ਼ਾਂ ਨੇ ਲਾਂਚ ਕੀਤੀ ਆਪਣੀ ਜਰਸੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।