ਸੰਨਿਆਸ ਐਲਾਨ ਤੋਂ ਬਾਅਦ ਗਲੇ ਲੱਗ ਖੂਬ ਰੋਏ ਧੋਨੀ ਤੇ ਰੈਨਾ, ਖਿਡਾਰੀ ਨੇ ਕੀਤਾ ਖੁਲਾਸਾ

Monday, Aug 17, 2020 - 11:57 PM (IST)

ਸੰਨਿਆਸ ਐਲਾਨ ਤੋਂ ਬਾਅਦ ਗਲੇ ਲੱਗ ਖੂਬ ਰੋਏ ਧੋਨੀ ਤੇ ਰੈਨਾ, ਖਿਡਾਰੀ ਨੇ ਕੀਤਾ ਖੁਲਾਸਾ

ਨਵੀਂ ਦਿੱਲੀ- ਆਜ਼ਾਦੀ ਦਿਹਾੜੇ ’ਤੇ ਵਧਾਈ ਦੇ ਨਾਲ ਹੀ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਸੰਨਿਆਸ ਨਾਲ ਭਾਰਤੀ ਪ੍ਰਸ਼ੰਸਕਾਂ ਨੂੰ ਇਕ ਵੱਡਾ ਝਟਕਾ ਵੀ ਲੱਗਿਆ। ਧੋਨੀ ਨੇ ਸ਼ਾਮ 7.29 ਵਜੇ ਸੰਨਿਆਸ ਦਾ ਐਲਾਨ ਕੀਤਾ। ਇਸ ਦੇ ਕੁਝ ਦੇਰ ਬਾਅਦ ਹੀ ਸੁਰੇਸ਼ ਰੈਨਾ ਨੇ ਵੀ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ । ਰੈਨਾ ਨੇ ਹਾਲ ਹੀ ’ਚ ਇਕ ਇੰਟਰਵਿਊ ਦੇ ਦੌਰਾਨ ਦੱਸਿਆ ਕਿ ਸੰਨਿਆਸ ਦੇ ਐਲਾਨ ਤੋਂ ਬਾਅਦ ਉਹ ਧੋਨੀ ਇਕ ਦੂਜੇ ਦੇ ਗਲੇ ਲੱਗੇ ਤੇ ਖੂਬ ਰੋਏ।

PunjabKesari
ਰੈਨਾ ਨੇ ਕਿਹਾ ਕਿ ਅਸੀਂ ਸ਼ਨੀਵਾਰ (15 ਅਗਸਤ) ਨੂੰ ਰਿਟਾਇਰ ਹੋਣ ਦਾ ਮੰਨ ਬਣਾ ਲਿਆ ਸੀ। ਧੋਨੀ ਦੀ ਜਰਸੀ ਨੰਬਰ 7 ਹੈ ਤੇ ਮੇਰੀ ਜਰਸੀ ਨੰਬਰ 3 ਹੈ- ਇਸ ਨੂੰ ਇਕੱਠੇ ਜੋੜੀਏ ਤਾਂ ਇਹ 73 ਨੰਬਰ ਬਣਦਾ ਹੈ। 15 ਅਗਸਤ ਨੂੰ ਭਾਰਤ ਦੇ ਆਜ਼ਾਦੀ ਦੇ 73 ਸਾਲ ਪੂਰੇ ਹੋਏ, ਇਸ ਦੇ ਲਈ ਇਸ ਤੋਂ ਵਧੀਆ ਹੋਰ ਦਿਨ ਨਹੀਂ ਹੋ ਸਕਦਾ ਸੀ। ਉਨ੍ਹਾਂ ਨੇ ਕਿਹਾ ਕਿ ਧੋਨੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 23 ਦਸੰਬਰ 2004 ਨੂੰ ਬੰਗਲਾਦੇਸ਼ ਵਿਰੁੱਧ ਕੀਤੀ ਸੀ, ਜਦਕਿ ਮੈਂ ਆਪਣਾ ਡੈਬਿਊ 30 ਜੁਲਾਈ 2005 ਨੂੰ ਸ਼੍ਰੀਲੰਕਾ ਵਿਰੁੱਧ ਕੀਤੀ ਸੀ। ਸਾਡੀ ਦੋਵਾਂ ਦੀ ਅੰਤਰਰਾਸ਼ਟਰੀ ਕ੍ਰਿਕਟ ’ਚ ਸ਼ੁਰੂਆਤ ਲਗਭਗ ਇਕੱਠਿਆਂ ਦੀ ਹੋਈ ਸੀ। ਚੇਨਈ ਸੁਪਰ ਕਿੰਗਸ ਦੇ ਨਾਲ ਰਹੇ। ਇਸ ਲਈ ਅਸੀਂ ਇਕੱਠੇ ਰਿਟਾਇਰ ਹੋਏ ਹਾਂ ਤੇ ਇਕੱਠੇ ਆਈ. ਪੀ. ਐੱਲ. ’ਚ ਖੇਡਣਾ ਜਾਰੀ ਰੱਖਾਂਗੇ।

PunjabKesari
ਰੈਨਾ ਨੇ ਕਿਹਾ ਉਨ੍ਹਾਂ ਨੂੰ ਪਤਾ ਸੀ ਕਿ ਉਹ ਆਪਣੀ ਰਿਟਾਇਰਮੈਂਟ ਦਾ ਐਲਾਨ ਕਰਨ ਵਾਲੇ ਹਨ। ਉਨ੍ਹਾਂ ਨੇ ਅੱਗੇ ਗੱਲ ਕਰਦੇ ਹੋਏ ਕਿਹਾ ਕਿ ਸੰਨਿਆਸ ਦਾ ਐਲਾਨ ਦੇ ਬਾਅਦ ਅਸੀਂ ਇਕ ਦੂਜੇ ਨੂੰ ਗਲੇ ਲਗਾਇਆ ਅਤੇ ਬਹੁਤ ਰੋਏ। ਇਸ ਤੋਂ ਬਾਅਦ ਅਸੀਂ ਚੇਨਈ ਸੁਪਰ ਕਿੰਗਸ ਦੇ ਸਾਥੀ ਖਿਡਾਰੀਆਂ ਦੇ ਨਾਲ ਰਾਤ ’ਚ ਪਾਰਟੀ ਕੀਤੀ। ਉਨ੍ਹਾਂ ਨੇ ਕਿਹਾ ਕਿ ਮੈਨੂੰ ਪਤਾ ਸੀ ਕਿ ਧੋਨੀ ਚੇਨਈ ਪਹੁੰਚਣ ’ਤੇ ਸੰਨਿਆਸ ਦਾ ਐਲਾਨ ਕਰਨਗੇ, ਇਸ ਦੇ ਲਈ ਮੈਂ ਤਿਆਰ ਸੀ। ਮੈਂ ਚਾਵਲਾ, ਦੀਪਕ ਚਾਹਰ ਤੇ ਕਰਣ ਸ਼ਰਮਾ ਚਾਰਟਰਡ ਹਵਾਈ ਜਹਾਜ਼ ਤੋਂ 14 ਤਾਰੀਖ ਨੂੰ ਰਾਚੀ ਪਹੁੰਚੇ ਤੇ ਮਾਹੀ ਭਰਾ ਅਤੇ ਮੋਨੂੰ ਸਿੰਘ ਨੂੰ ਚੁੱਕਿਆ।

PunjabKesari
ਜ਼ਿਕਰਯੋਗ ਹੈ ਕਿ ਧੋਨੀ ਨੇ ਵਿਸ਼ਵ ਕੱਪ ਦੇ ਬਾਅਦ ਕੋਈ ਵੀ ਅੰਤਰਰਾਸ਼ਟਰੀ ਕ੍ਰਿਕਟ ਨਹੀਂ ਖੇਡਿਆ ਸੀ। ਹਾਲਾਂਕਿ ਉਸਦੇ ਵਾਪਸੀ ਦੀ ਉਮੀਦ ਸੀ ਪਰ ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਹੁਣ ਧੋਨੀ ਤੇ ਰੈਨਾ 19 ਸਤੰਬਰ ਨੂੰ 10 ਨਵੰਬਰ ਤਕ ਯੂ. ਏ. ਈ. ’ਚ ਹੋਣ ਵਾਲੇ ਆਈ. ਪੀ. ਐੱਲ. 2020 ’ਚ ਚੌਕੇ-ਛੱਕੇ ਲਗਾਉਂਦੇ ਦਿਖਾਈ ਦੇਣਗੇ। 


author

Gurdeep Singh

Content Editor

Related News