RCB ਦੀ ਟੀ-ਸ਼ਰਟ ’ਚ ਡਾਂਸ ਕਰਦੀ ਦਿਸੀ ਚਾਹਲ ਦੀ ਪਤਨੀ ਧਨਸ਼੍ਰੀ

Thursday, May 20, 2021 - 09:29 PM (IST)

RCB ਦੀ ਟੀ-ਸ਼ਰਟ ’ਚ ਡਾਂਸ ਕਰਦੀ ਦਿਸੀ ਚਾਹਲ ਦੀ ਪਤਨੀ ਧਨਸ਼੍ਰੀ

ਨਵੀਂ ਦਿੱਲੀ– ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦਾ ਲੈੱਗ ਸਪਿਨਰ ਯੁਜਵੇਂਦਰ ਚਾਹਲ ਅਤੇ ਉਸਦੀ ਪਤਨੀ ਧਨਸ਼੍ਰੀ ਵਰਮਾ ਇੰਸਟਾਗ੍ਰਾਮ ’ਤੇ ਆਪਣੀਆਂ ਪੋਸਟਾਂ ਰਾਹੀਂ ਅਕਸਰ ਫੈਨਸ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਧਨਸ਼੍ਰੀ ਜਿਹੜੀ ਕਿ ਇਕ ਕ੍ਰੋਰੀਓਗ੍ਰਾਫਰ ਹੈ, ਨੇ ਇਕ ਹੋਰ ਵੀਡੀਓ ਪੋਸਟ ਕੀਤੀ ਹੈ, ਜਿਸ ਵਿਚ ਉਸਦੇ ਡਾਂਸ ਦਾ ਹੁਨਰ ਨਜ਼ਰ ਆ ਰਿਹਾ ਹੈ।

ਇਹ ਖ਼ਬਰ ਪੜ੍ਹੋ- ਲਿਵਰਪੂਲ ਦੀ ਪ੍ਰੀਮੀਅਰ ਲੀਗ ਦੇ ਟਾਪ-4 ’ਚ ਵਾਪਸੀ

 
 
 
 
 
 
 
 
 
 
 
 
 
 
 
 

A post shared by Dhanashree Verma Chahal (@dhanashree9)


ਧਨਸ਼੍ਰੀ ਅਮਰੀਕੀ ਰੈਪਰ ਸੌਲਜਾ ਬੋਆਏ ਦੇ ਮਸ਼ਹੂਰ ਗੀਤ ‘ਸ਼ੀ ਮੇਕ ਇਟ ਕਲੈਪ’ ਉੱਤੇ ਡਾਂਸ ਕਰਦੀ ਦਿਸ ਰਹੀ ਹੈ। ਇਸ ਕਲਿਪ ਵਿਚ ਧਨਸ਼੍ਰੀ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਲਾਲ ਟੀ-ਸ਼ਰਟ ਵਿਚ ਨਜ਼ਰ ਆ ਰਹੀ ਹੈ। ਇਸਦੇ ਨਾਲ ਹੀ ਉਸ ਨੇ ਨੀਲੀ ਹਾਈ-ਵੈਸਟ ਜੀਨਸ ਵੀ ਪਹਿਨ ਰੱਖੀ ਹੈ। 24 ਸਾਲਾ ਧਨਸ਼ਰੀ ਨੇ ਇਸਦੇ ਨਾਲ ਹੀ ਫੈਨਸ ਨੂੰ ਘਰ ਰਹਿ ਕੇ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ ਹੈ। ਇਸ ਕਲਿਪ ਨੂੰ ਸੋਸ਼ਲ ਮੀਡੀਆ ’ਤੇ 3.5 ਲੱਖ ਤੋਂ ਵੱਧ ਲੋਕ ਪਸੰਦ ਕਰ ਚੁੱਕੇ ਹਨ।

ਇਹ ਖ਼ਬਰ ਪੜ੍ਹੋ- ਖੇਡ ਮੰਤਰਾਲਾ ਨੇ ਸਾਨੀਆ ਦੇ 2 ਸਾਲ ਦੇ ਬੇਟੇ ਨੂੰ UK ਦਾ ਵੀਜ਼ਾ ਦਿਵਾਉਣ ਲਈ ਬ੍ਰਿਟਿਸ਼ ਸਰਕਾਰ ਨਾਲ ਕੀਤਾ ਸੰਪਰਕ

 
 
 
 
 
 
 
 
 
 
 
 
 
 
 
 

A post shared by Dhanashree Verma Chahal (@dhanashree9)

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News