ਦਿਲਜੀਤ ਦੇ ਨਵੇਂ ਗਾਣੇ ’ਤੇ ਧਨਾਸ਼੍ਰੀ ਨੇ ਅਦਾਕਾਰਾ ਸਰਗੁਨ ਨਾਲ ਕੀਤਾ ਡਾਂਸ, ਦੀਵਾਨੇ ਹੋਏ ਲੋਕ

9/7/2020 5:41:19 PM

ਸਪੋਰਟਸ ਡੈਸਕ– ਭਾਰਤੀ ਸਪਿਨਰ ਯੁਜਵੇਂਦਰ ਚਾਹਲ ਦੀ ਹੋਣ ਵਾਲੀ ਪਤਨੀ ਧਨਾਸ਼੍ਰੀ ਵਰਮਾ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਹੈ। ਹਾਲ ਹੀ ’ਚ ਉਨ੍ਹਾਂ ਨੇ ਅਦਾਕਾਰਾ, ਮਾਡਲ ਅਤੇ ਟੀਵੀ ਹੋਸਟ ਸਰਗੁਨ ਮਹਿਤਾ ਨਾਲ ਇਕ ਡਾਂਸ ਵੀਡੀਓ ਸਾਂਝੀ ਕੀਤੀ ਹੈ ਜਿਸ ਵਿਚ ਉਹ ਦਿਲਜੀਤ ਦੁਸਾਂਝ ਦੇ ਗਾਣੇ ’ਤੇ ਡਾਂਸ ਕਰਦੀ ਨਜ਼ਰ ਆਈ ਹੈ। ਇਸ ਵੀਡੀਓ ਨੂੰ ਲੋਕ ਕਾਫੀ ਪਸੰਦ ਕਰ ਰਹ ਹਨ। 

PunjabKesari

ਧਨਾਸ਼੍ਰੀ ਨੇ ਸੋਸ਼ਲ ਮੀਡੀਆ ਵੈੱਬਸਾਈਟ ’ਤੇ ਦਿਲਜੀਤ ਦੇ ਨਵੇਂ ਜੱਟ ਦਾ ਪਿਆਰ ਗਾਣੇ ’ਤੇ ਡਾਂਸ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ- ਚਲੋ ਡਾਂਸ ਕਰੀਏ ਸਰਗੁਨ ਮਹਿਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਦਿਲਜੀਤ ਨੂੰ ਟੈਗ ਕਰਦੇ ਹੋਏ ਲਿਖਿਆ- ਹੈ ਨਾਂ ਪੰਜਾਬੀ ਐਨਰਜੀ। ਧਨਾਸ਼੍ਰੀ ਨੇ ਅੱਗੇ ਲਿਖਿਆ, ਜਦੋਂ ਤੁਸੀਂ ਅਲੱਗ ਰਹਿੰਦੇ ਹੋਏ ਕਲੈਬੋਰੇਟ ਕਰਦੇ ਹੋ ਤਾਂ ਇਹ ਬੇਹੱਦ ਚੁਣੌਤੀਪੂਰਨ ਹੁੰਦਾ ਹੈ। ਡਾਂਸ ਨੂੰ ਆਨਲਾਈਨ ਸਿੱਖਣ ਅਤੇ ਉਸ ਨੂੰ ਸ਼ੂਟ ਕਰਨ ਦੀ ਪੂਰੀ ਪ੍ਰਕਿਰਿਆ ਆਸਾਨ ਨਹੀਂ ਹੈ। ਅਸੀਂ ਕਰ ਦਿਖਾਇਆ। ਉਨ੍ਹਾਂ ਨੇ ਸਰਗੁਨ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਮੈਨੂੰ ਉਸ ’ਤੇ ਬਹੁਤ ਗਰਵ ਹੈ, ਜਿਨਵਾਂ ਨੇ ਖ਼ੂਬਸੂਰਤੀ ਨਾਲ ਡਾਂਸ ਕੀਤਾ। 

 

 
 
 
 
 
 
 
 
 
 
 
 
 
 

Let’s dance ya 👀 / @sargunmehta @diljitdosanjh Hai na punjabi energy 🔥🔥🔥 It’s extremely challenging when you got to collaborate and purely just dance together by staying away The whole process of learning the dance online & shooting it is not easy WE KILLED IT YA😎 But I’m extremely proud of @sargunmehta who beautifully danced & nailed it 👏🏻 . Music: G.O.A.T @diljitdosanjh Choreography: yours truly ❣️ . . . . #dhanashreeverma #sargunmehta #goat #letsdanceya #diljitdosanj #clash #punjabi #bhangra #hiphop #dance #dancevideo #online

A post shared by Dhanashree Verma (@dhanashree9) on Sep 6, 2020 at 11:36pm PDT

ਧਨਾਸ਼੍ਰੀ ਅਤੇ ਸਰਗੁਨ ਦੀ ਇਸ ਡਾਂਸ ਵੀਡੀਓ ਨੂੰ ਲੋਕ ਖੂਬ ਪਸੰਦ ਕਰ ਰਹੇ ਹਨ ਅਤੇ ਇਸ ਨੂੰ 1.87 ਲੱਖਵਾਰ ਵੇਖਿਆ ਜਾ ਚੁੱਕਾ ਹੈ। ਕਈ ਲੋਕਾਂ ਨੇ ਇਸ ’ਤੇ ਕੁਮੈਂਟ ਕਰਦੇ ਹੋਏ ਪ੍ਰਤੀਕਿਰਿਆ ਦਿੰਦੇ ਹੋਏ ਲਵ ਇਮੋਜੀ ਸ਼ੇਅਰ ਕੀਤੇ ਹਨ। ਜ਼ਿਕਰਯੋਗ ਹੈ ਕਿ ਚਾਹਲ ਅਤੇ ਧਨਾਸ਼੍ਰੀ ਦਾ ਪਿਛਲੇ ਮਹੀਨੇ ਰੋਕਾ ਹੋਇਆ ਸੀ। ਧਨਾਸ਼੍ਰੀ ਡਾਕਟਰ ਹੋਣ ਦੇ ਨਾਲ ਹੀ ਕੋਰੀਓਗ੍ਰਾਫਰ ਅਤੇ ਯੂਟਿਊਬਰ ਵੀ ਹੈ। 

PunjabKesari


Rakesh

Content Editor Rakesh