ਦੇਵਦੱਤ ਨੇ ਸ਼ਾਨਦਾਰ ਪਾਰੀ ਖੇਡੀ : ਕੋਹਲੀ
Friday, Apr 23, 2021 - 02:21 AM (IST)
ਮੁੰਬਈ- ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੇ ਵੀਰਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ 'ਚ ਰਾਜਸਥਾਨ ਰਾਇਲਜ਼ 'ਤੇ 10 ਵਿਕਟਾਂ ਨਾਲ ਦੀ ਸ਼ਾਨਦਾਰ ਜਿੱਤ ਦਰਜ ਕਰਨ ਤੋਂ ਬਾਅਦ ਦੇਵਦੱਤ ਪੱਡੀਕਲ (ਅਜੇਤੂ 101 ਦੌੜਾਂ) ਦੀ ਸੈਂਕੜੇ ਵਾਲੀ ਪਾਰੀ ਦੀ ਸ਼ਲਾਘਾ ਕੀਤੀ। ਕੋਹਲੀ ਨੇ ਮੈਚ ਤੋਂ ਬਾਅਦ ਕਿਹਾ ਕਿ ਇਹ ਸ਼ਾਨਦਾਰ ਪਾਰੀ ਸੀ। ਉਸ ਨੇ ਪਿਛਲੀ ਵਾਰ ਵੀ ਆਪਣੇ ਪਹਿਲੇ ਸੈਸ਼ਨ 'ਚ ਵਧੀਆ ਬੱਲੇਬਾਜ਼ੀ ਕੀਤੀ ਸੀ। 40-50 ਦੌੜਾਂ ਤੋਂ ਬਾਅਦ ਹਮਲਾਵਰ ਹੋਣ ਦੇ ਵਾਰੇ 'ਚ ਗੱਲ ਕੀਤੀ ਸੀ।
ਇਹ ਖ਼ਬਰ ਪੜ੍ਹੋ- ਕੰਮ ਦੇ ਜ਼ਿਆਦਾ ਬੋਝ ’ਚ ਇਕ-ਅੱਧਾ ਆਲਰਾਊਂਡਰ ਤਿਆਰ ਕਰਨਾ ਮੁਸ਼ਕਿਲ : ਲਕਸ਼ਮਣ
ਸ਼ਾਨਦਾਰ ਹੁਨਰ, ਭਵਿੱਖ 'ਚ ਵਧੀਆ ਪ੍ਰਦਰਸ਼ਨ ਕਰੇਗਾ। ਮੈਨੂੰ ਲੱਗਦਾ ਹੈ ਕਿ ਟੀ-20 'ਚ ਸਾਂਝੇਦਾਰੀ ਬਹੁਤ ਅਹਿਮ ਹੁੰਦੀ ਹੈ। ਕੋਹਲੀ ਨੇ ਵੀ ਅਜੇਤੂ 72 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਅੱਜ ਮੇਰੀ ਭੂਮਿਕਾ ਥੋੜੀ ਅਲੱਗ ਸੀ, ਮੈਂ ਪਿੱਚ 'ਤੇ ਡਟੇ ਰਹਿਣਾ ਚਾਹੁੰਦਾ ਸੀ ਪਰ ਮੈਂ ਆਖਰ 'ਚ ਹਮਲਾਵਰਤਾ ਵਰਤੀ ਅਤੇ ਪਿੱਚ ਵੀ ਵਧੀਆ ਸੀ। ਅਸੀਂ 100 ਦੌੜਾਂ ਦੇ ਸਕੋਰ 'ਤੇ ਗੱਲ ਕੀਤੀ ਸੀ ਤੇ ਉਸ ਨੇ ਕਿਹਾ ਕਿ ਚਲੋ ਮੈਚ ਖਤਮ ਕਰਦੇ ਹਾਂ। ਕੋਹਲੀ ਨੇ ਗੇਂਦਬਾਜ਼ੀ ਦੇ ਵਾਰੇ 'ਚ ਕਿਹਾ ਕਿ ਦੇਵ ਦੀ ਪਾਰੀ ਸ਼ਾਨਦਾਰ ਸੀ ਪਰ ਮੈਨੂੰ ਲੱਗਦਾ ਹੈ ਕਿ ਹਮਲਾਵਰ ਗੇਂਦਬਾਜ਼ੀ ਤੇ ਸਕਰਾਤਮਕਤਾ ਮਹੱਤਵਪੂਰਨ ਰਹੀ। ਸਾਡੇ ਗੇਂਦਬਾਜ਼ਾਂ 'ਚ ਕੋਈ ਵੱਡਾ ਨਾਂ ਨਹੀਂ ਹੈ ਪਰ ਸਾਡੇ ਗੇਂਦਬਾਜ਼ ਪ੍ਰਭਾਵੀ ਰਹੇ ਹਨ। ਟੀਮ ਚਾਰੇ ਮੈਚਾਂ 'ਚ ਡੈਥ ਓਵਰਾਂ 'ਚ ਵਧੀਆ ਰਹੀ।
ਇਹ ਖ਼ਬਰ ਪੜ੍ਹੋ- ਬੇਂਜੇਮਾ ਦੇ ਦੋ ਗੋਲਾਂ ਨਾਲ ਰੀਅਲ ਮੈਡ੍ਰਿਡ ਦੀ ਵੱਡੀ ਜਿੱਤ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।