ਦਿੱਲੀ ਤੋਂ ਹਾਰਨ ਦੇ ਬਾਵਜੂਦ ਮੁੰਬਈ ਨੇ ਆਪਣੇ ਨਾਂ ਕੀਤਾ ਇਹ ਰਿਕਾਰਡ

04/15/2018 2:09:55 PM

ਨਵੀਂ ਦਿੱਲੀ (ਬਿਊਰੋ)— ਆਈ.ਪੀ.ਐੱਲ. 2018 'ਚ ਮੁੰਬਈ ਇੰਡੀਅਨਸ ਦਾ ਹਾਰ ਦਾ ਸਿਲਸਿਲਾ ਬਰਕਰਾਰ ਹੈ। ਦਿੱਲੀ ਡੇਅਰਡੇਵਿਲਸ ਦੇ ਖਿਲਾਫ ਤੀਜੇ ਮੈਚ 'ਚ ਵੀ ਮੁੰਬਈ ਟੀਮ ਇਸ ਮੈਚ 'ਚ ਇਕ ਖਾਸ ਰਿਕਾਰਡ ਆਪਣੇ ਨਾਂ ਕਰਨ 'ਚ ਕਾਮਯਾਬ ਰਹੀ। ਦਰਅਸਲ ਆਈ.ਪੀ.ਐੱਲ. ਇਤਿਹਾਸ 'ਚ ਮੁੰਬਈ ਟੀਮ ਦੇ ਚੋਟੀ ਦੇ ਤਿਨ ਬੱਲੇਬਾਜ਼ ਪਹਿਲੀ ਵਾਰ ਇਕ ਮੈਚ ਦੌਰਾਨ 40 ਤੋਂ ਜ਼ਿਆਦਾ ਦੌੜਾਂ ਬਣਾਉਣ 'ਚ ਕਾਮਯਾਬ ਰਹੇ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਮੁੰਬਈ ਨੇ ਇਸ ਮੈਚ 'ਚ ਬੱਲੇਬਾਜ਼ੀ 'ਚ ਬਦਲਾਵ ਕਰਦੇ ਹੋਏ ਸੁਰਯਾ ਕੁਮਾਰ ਯਾਦਵ ਤੋਂ ਓਪਨਿੰਗ ਕਰਾਈ ਗਈ। ਸੁਰਯਾ ਕੁਮਾਰ ਅਤੇ ਈਵਨ ਲੇਵਿਸ ਨੇ ਟੀਮ ਨੂੰ ਤਾਬੜਤੋੜ ਸ਼ੁਰੂਆਤ ਦਿੱਤੀ। ਇਸ ਸ਼ਾਨਦਾਰ ਸ਼ੁਰੂਆਤ ਦੇ ਦਮ 'ਤੇ ਮੁੰਬਈ ਟੀਮ ਨੇ 20 ਓਵਰਾਂ 'ਚ ਸੱਤ ਵਿਕਟਾਂ ਗੁਆ ਕੇ 194 ਦੌੜਾਂ ਬਣਾਈਆਂ। ਲੇਵਿਸ ਅਤੇ ਯਾਦਵ ਨੇ ਪਹਿਲੇ ਵਿਕਟ ਲਈ 9 ਓਵਰਾਂ 'ਚ 102 ਦੌੜਾਂ ਦੀ ਸਾਂਝੇਦਾਰੀ ਕੀਤੀ। ਮੁੰਬਈ ਟੀਮ ਦਾ ਪਹਿਲਾ ਵਿਕਟ ਲੇਵਿਸ ਦੇ ਰੂਪ 'ਚ ਡਿਗਿਆ। ਜਿਸ ਨੇ 28 ਗੇਂਦਾਂ 'ਚ ਚਾਰ ਚੌਕੇ ਅਤੇ ਚਾਰ ਛੱਕੇ ਲਗਾਏ। ਇਸ ਤੋਂ ਬਾਅਦ ਈਸ਼ਾਨ ਕਿਸ਼ਨ ਨੇ 44 ਦੌੜਾਂ ਦਾ ਯੋਗਦਾਨ ਦਿੱਤਾ। ਰਾਹੁਲ ਵੀ 32 ਗੇਂਦਾਂ ਖੇਡ ਕੇ ਸੱਤ ਚੌਕੇ ਅਤੇ ਇਕ ਛੱਕਾ ਲਗਾ ਕੇ ਆਊਟ ਹੋ ਗਏ।

ਇਸ ਤੋਂ ਬਾਅਦ ਈਸ਼ਾਨ ਨੇ ਕਪਤਾਨ ਰੋਹਿਤ ਸ਼ਰਮਾ ਨਾਲ ਤੀਜੇ ਵਿਕਟ ਦੀ ਸਾਂਝੇਦਾਰੀ ਕੀਤੀ। ਈਸ਼ਾਨ ਨੇ ਰੋਹਿਤ ਨਾਲ ਮਿਲ ਕੇ ਟੀਮ ਦੇ ਸਕੋਰ 166 ਤੱਕ ਪਹੁੰਚਾਇਆ। ਈਸ਼ਾਨ ਨੂੰ ਡੇਨਿਅਲ ਕ੍ਰਿਸਟੇਨ ਨੇ ਆਊਟ ਕੀਤਾ। ਈਸ਼ਾਨ ਨੇ 23 ਗੇਂਦਾਂ 'ਚ ਪੰਜ ਚੌਕੇ ਅਤੇ ਦੋ ਛੱਕੇ ਲਗਾਏ। ਈਸ਼ਾਨ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਦਾ ਸਾਥ ਦੇਣ ਆਏ ਪੋਲਾਰਡ ਆਪਣਆ ਖਾਤਾ ਵੀ ਖੋਲ ਨਾ ਸਕੇ। ਰੋਹਿਤ ਵੀ 179 ਦੇ ਕੁੱਲ ਸਕੋਰ 'ਤੇ ਪਵੇਲੀਅਨ ਪਰਤ ਗਏ।


Related News