ਸ਼ਾਤਿਰ ਬਦਮਾਸ਼ ਨਵੇਂ ਢੰਗ ਨਾਲ ਕਰ ਰਹੇ ਠੱਗੀ, ਮੁੰਬਈ ਦੇ ਨਾਂ 'ਤੇ ਵਿਅਕਤੀ ਨੂੰ ਲਾਇਆ 1.55 ਲੱਖ ਦਾ ਚੂਨਾ

05/19/2024 1:45:55 PM

ਭਵਾਨੀਗੜ੍ਹ (ਕਾਂਸਲ,ਵਿਕਾਸ ਮਿੱਤਲ)- ਸ਼ਾਤਿਰ ਅਨਸਰ ਹੁਣ ਨਵੇਂ-ਨਵੇਂ ਤਰੀਕਿਆਂ ਨਾਲ ਭੋਲੇ-ਭਾਲੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਸ਼ਹਿਰ ਵਿੱਚ ਸਾਹਮਣੇ ਆਇਆ ਜਦੋਂ ਇੱਕ ਅਣਪਛਾਤੇ ਵਿਅਕਤੀ ਨੇ ਫ਼ੋਨ 'ਤੇ ਖੁੱਦ ਨੂੰ ਟਰਾਈ ਦਾ ਅਧਿਕਾਰੀ ਦੱਸ ਕੇ ਇੱਕ ਵਿਅਕਤੀ ਤੋਂ 1.55 ਲੱਖ ਰੁਪਏ ਠੱਗ ਲਏ। ਪੁਲਸ ਨੇ ਧੋਖਾਧੜੀ ਦਾ ਸ਼ਿਕਾਰ ਹੋਏ ਵਿਅਕਤੀ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।     

ਇਹ ਵੀ ਪੜ੍ਹੋ-   ਵੱਡੀ ਖ਼ਬਰ : ਪੰਜਾਬ 'ਚ ਕਾਂਗਰਸੀ ਉਮੀਦਵਾਰ ਦੀ ਰੈਲੀ ਦੌਰਾਨ ਹੰਗਾਮਾ, ਗੋਲੀਆਂ ਚੱਲਣ ਦਾ ਦਾਅਵਾ

ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ 'ਚ ਖਾਨ ਹਸਪਤਾਲ ਨੇੜੇ ਰਹਿਣ ਵਾਲੇ ਮੁਹੰਮਦ ਸ਼ਰੀਫ ਖਾਨ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਕਿ 12 ਮਾਰਚ 2024 ਨੂੰ ਉਸ ਦੇ ਵਟਸਐਪ ਨੰਬਰ 'ਤੇ ਕਿਸੇ ਅਣਜਾਣ ਵਿਅਕਤੀ ਦੀ ਕਾਲ ਆਈ ਤੇ ਕਾਲ ਕਰਨ ਵਾਲੇ ਵਿਅਕਤੀ ਨੇ ਕਿਹਾ ਕਿ ਉਹ ਟਰਾਈ (ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ) ਦਾ ਅਧਿਕਾਰੀ ਬੋਲ ਰਿਹਾ ਹੈ। ਵਿਅਕਤੀ ਨੇ ਉਸਨੂੰ ਡਰਾਉੰਦਿਆਂ ਕਿਹਾ ਕਿ ਤੁਹਾਡੇ ਮੋਬਾਈਲ ਨੰਬਰ ਤੋਂ ਕੁੱਝ ਗੈਰ-ਕਾਨੂੰਨੀ ਗਤੀਵਿਧੀਆਂ ਨੋਟ ਕੀਤੀਆਂ ਗਈਆਂ ਹਨ ਤੇ ਨੰਬਰ ਤਿਲਕ ਨਗਰ ਮੁੰਬਈ ਤੋਂ ਤੁਹਾਡੇ ਨਾਮ 'ਤੇ ਐਕਟੀਵੇਟ ਹੋਇਆ ਹੈ। ਜਿਸ ਸਬੰਧੀ ਪਹਿਲਾਂ ਹੀ ਐੱਫਆਈਆਰ ਦਰਜ ਹੋ ਚੁੱਕੀ ਹੈ। ਮੁਹੰਮਦ ਸ਼ਰੀਫ ਖਾਨ ਦੇ ਅਨੁਸਾਰ ਇੱਕ ਹੋਰ ਵਿਅਕਤੀ ਜਿਸ ਨੇ ਆਪਣੀ ਪਛਾਣ ਆਕਾਸ਼ ਕੁਲਹਾੜੀ ਵਜੋਂ ਕਰਵਾਈ ਨੇ ਕੇਸ ਸਬੰਧੀ ਉਸਨੂੰ 2 ਘੰਟਿਆਂ ਵਿੱਚ ਮੁੰਬਈ ਪਹੁੰਚਣ ਲਈ ਆਖਿਆ।

ਇਹ ਵੀ ਪੜ੍ਹੋ-  ਹੀਟ ਵੇਵ ਨੇ ਕੱਢੇ ਵੱਟ, ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ

 ਜਦੋਂ ਉਸਨੇ ਮੁੰਬਈ ਪਹੁੰਚਣ ਤੋਂ ਅਸਮਰੱਥਾ ਜ਼ਾਹਿਰ ਕੀਤੀ ਤਾਂ ਉਕਤ ਵਿਅਕਤੀ ਨੇ ਕਿਹਾ ਕਿ ਅਸੀਂ ਸਾਈਬਰ ਸੈੱਲ ਸੰਗਰੂਰ ਦੀ ਟੀਮ ਭੇਜ ਰਹੇ ਹਾਂ ਜੋ ਤੁਹਾਨੂੰ 30 ਮਿੰਟਾਂ 'ਚ ਗ੍ਰਿਫ਼ਤਾਰ ਕਰ ਲਵੇਗੀ। ਸ਼ਿਕਾਇਤਕਰਤਾ ਮੁਹੰਮਦ ਸ਼ਰੀਫ ਨੇ ਦੱਸਿਆ ਕਿ ਕੁੱਝ ਸਮਾਂ ਗੱਲਬਾਤ ਕਰਨ ਉਪਰੰਤ ਉਕਤ ਵਿਅਕਤੀ ਨੇ ਉਸ ਕੋਲੋਂ ਇਨਕੁਆਰੀ ਜਲਦੀ ਕਰਵਾਉਣ ਦੇ ਨਾਂ 'ਤੇ ਸਕਿਓਰਿਟੀ ਮਨੀ ਦੀ ਮੰਗ ਕੀਤੀ ਤਾਂ ਵਿਅਕਤੀ ਦੀਆਂ ਗੱਲਾਂ 'ਚ ਆ ਕੇ ਉਸਦੇ ਵੱਲੋਂ 1 ਲੱਖ 55 ਹਜ਼ਾਰ ਰੁਪਏ ਦੱਸੇ ਬੈਂਕ ਖਾਤੇ 'ਚ ਟਰਾਂਸਫਰ ਕਰ ਦਿੱਤੇ ਗਏ।  ਬਾਅਦ ਵਿੱਚ ਮੁਹੰਮਦ ਸ਼ਰੀਫ਼ ਨੇ ਜ਼ਮਾਨਤ ਲਈ ਆਪਣੇ ਵਕੀਲ ਨਾਲ ਗੱਲਬਾਤ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਨਾਲ ਠੱਗੀ ਹੋਈ ਹੈ। ਓਧਰ, ਸ਼ਿਕਾਇਤ ਦੇ ਅਧਾਰ ’ਤੇ ਭਵਾਨੀਗੜ੍ਹ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਧੋਖਾਦੇਹੀ ਦਾ ਕੇਸ ਦਰਜ ਕਰਕੇ ਅਗਲੀ ਜਾਂਚ ਅਰੰਭ ਦਿੱਤੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News