ਬੜ੍ਹਤ ਬਣਾਉਣ ਦੇ ਬਾਵਜੂਦ ਓਮਾਨ ਤੋਂ ਹਾਰਿਆ ਭਾਰਤ

Friday, Sep 06, 2019 - 12:50 AM (IST)

ਬੜ੍ਹਤ ਬਣਾਉਣ ਦੇ ਬਾਵਜੂਦ ਓਮਾਨ ਤੋਂ ਹਾਰਿਆ ਭਾਰਤ

ਗੁਹਾਟੀ— ਕਪਤਾਨ ਸੁਨੀਲ ਸ਼ੇਤਰੀ ਦੇ ਗੋਲ ਨਾਲ ਬੜ੍ਹਤ ਬਣਾਉਣ ਦੇ ਬਾਵਜੂਦ ਭਾਰਤ ਨੂੰ ਵੀਰਵਾਰ ਨੂੰ ਇੱਥੇ 2022 ਫੀਫਾ ਵਿਸ਼ਵ ਕੱਪ ਕੁਆਲੀਫਾਇਰ ਦੇ ਆਪਣੇ ਪਹਿਲੇ ਮੈਚ ਵਿਚ ਓਮਾਨ ਵਿਰੁੱਧ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦੁਨੀਆ ਦੀ 87ਵੇਂ ਨੰਬਰ ਦੀ ਓਮਾਨ ਦੀ ਟੀਮ ਨੇ ਪੱਛੜਨ ਤੋਂ ਬਾਅਦ ਜ਼ੋਰਦਾਰ ਵਾਪਸੀ ਕਰਦਿਆਂ ਰਾਬੀਆ ਅਲਾਵੀ ਅਲ ਮੰਧਾਰ (82ਵੇਂ ਤੇ 89ਵੇਂ ਮਿੰਟ) ਨੇ ਆਖਰੀ 8 ਮਿੰਟ ਵਿਚ ਕੀਤੇ ਗਏ ਦੋ ਗੋਲਾਂ ਦੀ ਬਦੌਲਤ ਜਿੱਤ ਦਰਜ ਕੀਤੀ।

PunjabKesari
ਇਸ ਤੋਂ ਪਹਿਲਾਂ ਮੌਜੂਦਾ ਸਰਗਰਮ ਕੌਮਾਂਤਰੀ ਖਿਡਾਰਨਾਂ ਵਿਚਾਲੇ ਦੂਜੇ ਚੋਟੀ ਸਕੋਰਰ 35 ਸਾਲਾ ਸ਼ੇਤਰੀ ਦੀ ਬਦੌਲਤ ਨੇ 24ਵੇਂ ਮਿੰਟ ਵਿਚ ਬੜ੍ਹਤ ਬਣਾਈ। ਸ਼ੇਤਰੀ ਦਾ ਇਹ 72ਵਾਂ ਕੌਮਾਂਤਰੀ ਗੋਲ ਹੈ। ਭਾਰਤ ਨੂੰ ਪਹਿਲੇ ਹਾਫ ਵਿਚ ਮੌਕੇ ਗੁਆਉਣ ਦਾ ਖਾਮਿਆਜ਼ਾ ਭੁਗਤਣਾ ਪਿਆ ਜਦਕਿ ਦੂਜੇ ਹਾਫ ਵਿਚ ਓਮਾਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੂਰੇ ਤਿੰਨ ਅੰਕ ਹਾਸਲ ਕੀਤੇ।


author

Gurdeep Singh

Content Editor

Related News