ਇਰਾਨ-ਇਜ਼ਰਾਈਲ ਤਣਾਅ ਦੇ ਬਾਵਜੂਦ ਭਾਰਤੀ ਬਾਸਮਤੀ ਦੀ ਬਰਾਮਦਗੀ ਵਧੀ
Wednesday, Jun 25, 2025 - 02:00 PM (IST)

ਚੰਡੀਗੜ੍ਹ (ਵੈੱਬ ਡੈਸਕ)- ਭਾਰਤ ਵੱਲੋਂ 2024-25 ਦੇ ਵਿੱਤੀ ਸਾਲ (ਅਪ੍ਰੈਲ ਤੋਂ ਮਾਰਚ) ਦੌਰਾਨ ਬਾਸਮਤੀ ਚੌਲਾਂ ਦੀ ਨਿਰਯਾਤ ਵਿੱਚ 1,923 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ। ਇਹ ਗਿਣਤੀ 2023-24 ਦੀ ਤੁਲਨਾ ਨਾਲੋਂ ਲਗਭਗ 3.97% ਵੱਧ ਹੈ, ਜਿਸ ਦੇ ਪਿੱਛੇ ਮੁੱਖ ਕਾਰਨ ਮੱਧ ਪੂਰਬ ‘ਚ ਵਧਦੀ ਮਾਂਗ ਹੈ। ਜਦਕਿ ਇਰਾਨ ਅਤੇ ਇਜ਼ਰਾਈਲ ਵਿਚਾਲੇ ਵਧ ਰਹੇ ਤਣਾਅ ਨੇ ਪਿਛਲੇ ਹਫ਼ਤੇ ਚੌਲਾਂ ਦੀ ਰਵਾਨਗੀ ‘ਚ ਰੁਕਾਵਟ ਪਾਈ, ਫਿਰ ਵੀ ਨਿਰਯਾਤ ਵਿੱਚ ਵਾਧਾ ਹੋਇਆ। ਕੋਲਕਾਤਾ ਆਧਾਰਿਤ ਡਾਇਰੈਕਟੋਰੇਟ ਜਨਰਲ ਆਫ਼ ਕਮਰਸ਼ੀਅਲ ਇੰਟੈਲੀਜੈਂਸ ਐਂਡ ਸਟੈਟਿਸਟਿਕਸ (DGCIS)ਵੱਲੋਂ ਜਾਰੀ ਅੰਕੜਿਆਂ ਅਨੁਸਾਰ ਭਾਰਤ ਨੇ 2024-25 ‘ਚ ₹50,312 ਕਰੋੜ (ਲਗਭਗ $5.87 ਬਿਲੀਅਨ) ਦੇ ਬਾਸਮਤੀ ਚੌਲ ਨਿਰਯਾਤ ਕੀਤੇ, ਜਦਕਿ ਪਿਛਲੇ ਸਾਲ ਇਹ ਅੰਕੜਾ ₹48,389 ਕਰੋੜ ਸੀ।
ਇਹ ਵੀ ਪੜ੍ਹੋ: ਪੰਜਾਬ 'ਚ 23 ਅਗਸਤ ਤੱਕ ਲੱਗੀਆਂ ਵੱਡੀਆਂ ਪਾਬੰਦੀਆਂ, ਸਖ਼ਤ ਹੁਕਮ ਹੋ ਗਏ ਜਾਰੀ
ਮਾਤਰਾ ਵਿੱਚ ਵੀ ਵਾਧਾ
2024-25 ਦੌਰਾਨ ਭਾਰਤ ਨੇ ਲਗਭਗ 60.65 ਲੱਖ ਮੈਟਰਿਕ ਟਨ (LMT) ਬਾਸਮਤੀ ਚੌਲ ਨਿਰਯਾਤ ਕੀਤੇ, ਜੋਕਿ ਪਿਛਲੇ ਸਾਲ ਦੇ 52.42 LMT ਨਾਲੋਂ 15.7% (8.23 LMT) ਵੱਧ ਹਨ।
ਨਿਰਯਾਤ ਵਾਲੇ ਮੁੱਖ ਦੇਸ਼
APEDA ਅਨੁਸਾਰ ਭਾਰਤ ਨੇ ਇਸ ਵਿੱਤੀ ਸਾਲ ਦੌਰਾਨ 154 ਦੇਸ਼ਾਂ ਨੂੰ ਬਾਸਮਤੀ ਚੌਲ ਨਿਰਯਾਤ ਕੀਤੇ। ਸਾਉਦੀ ਅਰਬ 11.73 LMT ਨਾਲ ਸਭ ਤੋਂ ਵੱਡਾ ਖ਼ਰੀਦਦਾਰ ਰਿਹਾ, ਜਿਸ ਤੋਂ ਬਾਅਦ ਇਰਾਕ (9.05 LMT) ਅਤੇ ਇਰਾਨ (8.55 LMT) ਆਉਂਦੇ ਹਨ। ਇਹ ਤਿੰਨੋ ਦੇਸ਼ 2023-24 ‘ਚ ਵੀ ਸਿਖਰ ‘ਤੇ ਰਹੇ ਸਨ।
ਇਹ ਵੀ ਪੜ੍ਹੋ: ਪੰਜਾਬ 'ਚ ਮੌਸਮ ਹੋਇਆ ਸੁਹਾਵਨਾ, ਦਿਨ ਚੜ੍ਹਦਿਆਂ ਹੋਈ ਬਾਰਿਸ਼ ਨੇ ਦਿਵਾਈ ਗਰਮੀ ਤੋਂ ਰਾਹਤ
ਵਿਦੇਸ਼ੀ ਖ਼ਰੀਦਦਾਰਾਂ ਦੀ ਸੂਚੀ
ਹੋਰ ਮੁੱਖ ਖਰੀਦਦਾਰਾਂ ਵਿੱਚ ਯਮਨ (3.92 LMT), ਸੰਯੁਕਤ ਅਰਬ ਅਮੀਰਾਤ (3.89 LMT), ਅਮਰੀਕਾ (2.74 LMT), ਯੂਕੇ (1.80 LMT), ਕੂਵੈਤ (1.75 LMT), ਓਮਾਨ (1.49 LMT) ਅਤੇ ਕਤਰ (1.24 LMT) ਸ਼ਾਮਲ ਹਨ।
ਮੁੱਲ ਦੇ ਆਧਾਰ 'ਤੇ ਸਭ ਤੋਂ ਵੱਡੇ ਖ਼ਰੀਦਦਾਰ
ਰੁਪਏ ਮੁੱਲ ਦੇ ਮੁਤਾਬਕ ਸਾਉਦੀ ਅਰਬ ਨੇ ₹10,190.73 ਕਰੋੜ ਦੇ ਚੌਲ ਖ਼ਰੀਦੇ। ਇਰਾਕ ਨੇ ₹7,201 ਕਰੋੜ, ਇਰਾਨ ਨੇ ₹6,374 ਕਰੋੜ, UAE ਨੇ ₹3,089 ਕਰੋੜ, ਯਮਨ ਨੇ ₹3,038.56 ਕਰੋੜ ਅਤੇ ਅਮਰੀਕਾ ਨੇ ₹2,849 ਕਰੋੜ ਦੀ ਖ਼ਰੀਦ ਕੀਤੀ।
ਯੂਕੇ (₹1,613.36 ਕਰੋੜ), ਕੂਵੈਤ (₹1,518.8 ਕਰੋੜ), ਓਮਾਨ (₹1,223 ਕਰੋੜ) ਅਤੇ ਕਤਰ (₹1,040 ਕਰੋੜ) ਵੀ ਮੁੱਖ ਖ਼ਰੀਦਦਾਰ ਰਹੇ।
ਇਹ ਵੀ ਪੜ੍ਹੋ: ਗਰਮੀਆਂ ਦੀਆਂ ਛੁੱਟੀਆਂ! ਪੰਜਾਬ 'ਚ 29, 30 ਜੂਨ ਤੇ 1 ਜੁਲਾਈ ਲਈ ਹੋਇਆ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e