ਜਲਾਲਾਬਾਦ ਦੇ 3 ਥਾਣਿਆਂ ਦੇ SHO ਇੱਧਰ ਤੋਂ ਉੱਧਰ ਹੋਏ ਤਾਇਨਾਤ
Sunday, Jul 06, 2025 - 09:36 AM (IST)

ਜਲਾਲਾਬਾਦ (ਬਜਾਜ) : ਉਪ-ਮੰਡਲ ਜਲਾਲਾਬਾਦ ਦੇ ਅਧੀਨ ਆਉਂਦੇ ਥਾਣਾ ਸਿਟੀ, ਥਾਣਾ ਸਦਰ ਅਤੇ ਥਾਣਾ ਅਰਨੀਵਾਲਾ ਦੇ ਐੱਸ. ਐੱਚ. ਓਜ਼. ਦਾ ਤਬਦਾਲਾ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਥਾਣਾ ਸਿਟੀ ਜਲਾਲਾਬਾਦ ਦੇ ਐੱਸ. ਐੱਚ. ਓ. ਸਚਿਨ ਕੁਮਾਰ ਨੂੰ ਥਾਣਾ ਅਰਨੀਵਾਲਾ ਵਿਖੇ ਲਾਇਆ ਗਿਆ ਹੈ। ਇਸੇ ਤਰ੍ਹਾਂ ਹੀ ਥਾਣਾ ਅਰਨੀਵਾਲਾ ਦੇ ਐੱਸ. ਐੱਚ. ਓ. ਅੰਗਰੇਜ ਕੁਮਾਰ ਨੂੰ ਬਦਲ ਕੇ ਥਾਣਾ ਸਦਰ ਜਲਾਲਾਬਾਦ ਵਿਖੇ ਲਾਇਆ ਗਿਆ ਹੈ। ਥਾਣਾ ਸਦਰ ਜਲਾਲਾਬਾਦ ਤੋਂ ਬਦਲ ਕੇ ਥਾਣਾ ਸਿਟੀ ਜਲਾਲਾਬਾਦ ਵਿਖੇ ਅਮਰਜੀਤ ਕੌਰ ਨੂੰ ਐੱਸ. ਐੱਚ. ਓ. ਤਾਇਨਾਤ ਕੀਤਾ ਗਿਆ ਹੈ।
ਥਾਣਾ ਸਿਟੀ ਦੇ ਐੱਸ. ਐੱਚ. ਓ. ਅਮਰਜੀਤ ਕੌਰ ਨੇ ਦੇਰ ਸ਼ਾਮ ਨੂੰ ਚਾਰਜ ਸੰਭਾਲ ਲਿਆ ਹੈ। ਇਸ ਮੌਕੇ ਐੱਸ. ਐੱਚ. ਓ. ਅਮਰਜੀਤ ਕੌਰ ਨੇ ਕਿਹਾ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਸ਼ਰਾਰਤੀ ਅਨਸਰਾਂ ਖਿਲਾਫ ਸਖਤੀ ਨਾਲ ਨਿਪਟਿਆ ਜਾਵੇਗਾ, ਇਸ ਲਈ ਉਨ੍ਹਾਂ ਕ੍ਰਾਇਮ ਨੂੰ ਖਤਮ ਕਰਨ ਲਈ ਆਮ ਲੋਕ ਵੀ ਪੁਲਸ ਨੂੰ ਸਹਿਯੋਗ ਦੇਣ।