ਅੰਮ੍ਰਿਤਸਰ ’ਚ ਰਾਜਾ ਵੜਿੰਗ ਨੇ ਕਾਂਗਰਸੀ ਵਰਕਰਾਂ ਨਾਲ ਕੀਤੀ ਮੀਟਿੰਗ, ਸੰਗਠਨ ਨੂੰ ਮਜ਼ਬੂਤ ਬਣਾਉਣ ਦਾ ਐਲਾਨ

Friday, Jul 04, 2025 - 07:41 PM (IST)

ਅੰਮ੍ਰਿਤਸਰ ’ਚ ਰਾਜਾ ਵੜਿੰਗ ਨੇ ਕਾਂਗਰਸੀ ਵਰਕਰਾਂ ਨਾਲ ਕੀਤੀ ਮੀਟਿੰਗ, ਸੰਗਠਨ ਨੂੰ ਮਜ਼ਬੂਤ ਬਣਾਉਣ ਦਾ ਐਲਾਨ

ਅੰਮ੍ਰਿਤਸਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਅੰਮ੍ਰਿਤਸਰ ਦੇ ਕਾਂਗਰਸੀ ਦਿਹਾਤੀ ਦਫਤਰ ਪਹੁੰਚੇ ਜਿੱਥੇ ਉਨ੍ਹਾਂ ਨੇ ਕੌਂਸਲਰਾਂ, ਵਰਕਰਾਂ ਅਤੇ ਸਥਾਨਕ ਆਗੂਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਤਿੰਨ ਮੁੱਖ ਮੁਹਿੰਮਾਂ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ, ਜਿਸ 'ਚ ਜੁੜੇਗਾ ਬਲਾਕ, ਜਿੱਤੇਗੀ ਕਾਂਗਰਸ, ਨੀਵੇਂ ਪੱਧਰ ਤੋਂ ਪਾਰਟੀ ਨੂੰ ਮਜ਼ਬੂਤ ਬਣਾਉਣ ਲਈ ਅਤੇ ਸੰਵਿਧਾਨ ਬਚਾਓ ਰੈਲੀਆਂ, ਲੋਕਤੰਤਰਿਕ ਮੁੱਲਾਂ ਦੀ ਰਖਿਆ ਲਈ ਅਤੇ ਸੰਗਠਨ ਦੀ ਮੁਕੰਮਲ ਬਣਤਰ, ਰਾਹੁਲ ਗਾਂਧੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਮੰਡਲ, ਬਲਾਕ ਅਤੇ ਜ਼ਿਲ੍ਹਾ ਪੱਧਰ ’ਤੇ ਕੰਮ ਕਰਨਾ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਮੀਟਿੰਗ ਖਰੜ ਵਿਖੇ ਹੋਈ ਸੀ ਅਤੇ ਹੁਣ ਅੰਮ੍ਰਿਤਸਰ ਸੈਂਟਰਲ ਹਲਕੇ ਦੀ ਮੀਟਿੰਗ ਵਿਕਾਸ ਸੋਨੀ ਦੀ ਅਗਵਾਈ ਹੇਠ ਕੀਤੀ ਗਈ। 

ਜ਼ਿਲ੍ਹਾ ਪ੍ਰਧਾਨ ਅਰਪਤਾ ਅਜਨਾਲਾ ਅਤੇ ਹੋਰ ਨੇਤਾਵਾਂ ਨੇ ਵੀ ਇਸ ਵਿੱਚ ਹਿੱਸਾ ਲਿਆ। ਅਗਲੇ ਦਿਨਾਂ ਵਿੱਚ ਹੋਰ ਜ਼ਿਲ੍ਹਿਆਂ ਦੀਆਂ ਮੀਟਿੰਗਾਂ ਵੀ ਕਰਵਾਈਆਂ ਜਾਣਗੀਆਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਰਾਜਾ ਵੜਿੰਗ ਨੇ ਕਿਹਾ ਕਿ ਅੰਮ੍ਰਿਤਸਰ ਹੀ ਨਹੀਂ, ਪੂਰੇ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਗੈਰਕਾਨੂੰਨੀ ਤਰੀਕਿਆਂ ਨਾਲ ਚੋਣਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਉਨ੍ਹਾਂ ਕਿਹਾ, “ਫਗਵਾੜਾ, ਪਟਿਆਲਾ, ਜਲੰਧਰ – ਹਰ ਜਗ੍ਹਾ ਧੱਕੇ ਨਾਲ ਚੋਣਾਂ ਲੁੱਟੀਆਂ ਗਈਆਂ। ਇਹ ਧੱਕੇਸ਼ਾਹੀ ਮੁੱਖ ਮੰਤਰੀ, ਕੈਬਨਿਟ ਮੈਂਬਰਾਂ, ਪੁਲਸ ਅਤੇ ਪਾਰਟੀ ਦੇ ਨਿੱਜੀ ਸਿਸਟਮ ਰਾਹੀਂ ਕੀਤੀ ਗਈ।” 

ਉਨ੍ਹਾਂ ਨੇ ਵੱਡੇ ਤੌਰ ’ਤੇ ਇਹ ਸੰਦੇਸ਼ ਦਿੱਤਾ ਕਿ ਕੁਰਸੀ 'ਤੇ ਬੈਠੇ ਹੋਏ ਨੇਤਾ ਨੂੰ ਆਪਣੀ ਪੋਜ਼ੀਸ਼ਨ ਦਾ ਨਾਜਾਇਜ਼ ਵਰਤੋਂ ਨਹੀਂ ਕਰਨੀ ਚਾਹੀਦੀ। ਰਾਜਾ ਵੜਿੰਗ ਕਹਿੰਦੇ ਹਨ ਕਿ ਅਸੀਂ ਅਜਿਹਾ ਵਿਅਕਤੀ ਬਣੀਏ ਕਿ ਜਦੋਂ ਅਸੀਂ ਅਹੁਦੇ ਤੋਂ ਹਟੀਏ, ਤਾਂ ਲੋਕ ਕਹਿਣ–ਇਹ ਬੰਦਾ ਸੱਚਮੁੱਚ ਕਾਬਿਲ ਸੀ। ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਸਾਬਕਾ ਆਈਪੀਐੱਸ ਅਤੇ ਸਿਆਸੀ ਆਗੂ ਕੁਵਰ ਵਿਜੇ ਪ੍ਰਤਾਪ ਸਿੰਘ ਬਾਰੇ ਪੁੱਛੇ ਗਏ ਸਵਾਲ ਉੱਤੇ, ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਨਿੱਜੀ ਫੈਸਲਾ ਲਿਆ। ਉਹ ਕਾਂਗਰਸ ਵਿੱਚ ਵੀ ਆ ਸਕਦੇ ਸਨ, ਪਰ ਉਨ੍ਹਾਂ ਨੇ ਆਮ ਆਦਮੀ ਪਾਰਟੀ 'ਚ ਜਾਣ ਦੀ ਚੋਣ ਕੀਤੀ। ਕਈ ਵਾਰੀ ਨਿੱਜੀ ਫੈਸਲੇ ਸਹੀ ਹੁੰਦੇ ਨੇ, ਕਈ ਵਾਰੀ ਗਲਤ, ਇਹ ਸਮਾਂ ਦੱਸੇਗਾ। ਰਾਜਾ ਵੜਿੰਗ ਨੇ ਕਿਹਾ ਕਿ ਵਧੀਆ ਨੇਤਾ ਉਹੀ ਹੁੰਦਾ ਜੋ ਸਮੇਂ ਸਥਾਨ ਅਤੇ ਹਾਲਾਤ ਦੇ ਅਨੁਸਾਰ ਗੱਲ ਕਰਨਾ ਜਾਣਦਾ ਹੋਵੇ। ਜਿਹੜੇ ਪੁਰਾਣੇ ਲੀਡਰ ਸਨ, ਉਹ ਘਾਗ ਸਨ, ਉਹ ਪਤਾ ਕਰਕੇ ਗੱਲ ਕਰਦੇ ਸਨ ਕਿ ਕਿੱਥੇ ਕਿਹੜਾ ਬਿਆਨ ਦੇਣਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News