ਡੇਲਰੇ ਬੀਚ ਟੂਰਨਾਮੈਂਟ : ਕੈਮਰਨ ਨੋਰੀ ਸੈਮੀਫਾਈਨਲ 'ਚ, ਦਿਮਿਤ੍ਰੋਵ ਬਾਹਰ

Saturday, Feb 19, 2022 - 08:11 PM (IST)

ਡੇਲਰੇ ਬੀਚ ਟੂਰਨਾਮੈਂਟ : ਕੈਮਰਨ ਨੋਰੀ ਸੈਮੀਫਾਈਨਲ 'ਚ, ਦਿਮਿਤ੍ਰੋਵ ਬਾਹਰ

ਡੇਲਰੇ ਬੀਚ- ਚੋਟੀ ਦਾ ਦਰਜਾ ਪ੍ਰਾਪਤ ਕੈਮਰਨ ਨੋਰੀ ਨੇ ਸ਼ੁੱਕਰਵਾਰ ਨੂੰ ਇੱਥੇ ਪੰਜਵੇਂ ਦਰਜਾ ਪ੍ਰਾਪਤ ਸਬੇਸਟੀਅਨ ਕੋਰਡਾ ਨੂੰ ਹਰਾ ਕੇ ਡੇਲਰੇ ਬੀਚ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ। ਨੋਰੀ ਨੇ ਕੁਆਰਟਰ ਫਾਈਨਲ ਮੁਕਾਬਲੇ ਵਿਚ 6-2, 1-6, 7-6 (4) ਨਾਲ ਜਿੱਤ ਦਰਜ ਕੀਤੀ। ਕੋਰਡਾ ਨੇ ਨਿਰਣਾਇਕ ਟਾਈਬ੍ਰੇਕਰ ਵਿਚ ਸ਼ੁਰੂਆਤੀ 2 ਅੰਕ ਜਿੱਤੇ ਅਤੇ ਫਿਰ ਅਗਲੇ ਸੱਤ ਵਿਚੋਂ 6 ਅੰਕ ਗੁਆ ਦਿੱਤੇ, ਜਿਸ ਨਾਲ ਉਹ ਨਹੀਂ ਉੱਭਰ ਸਕੇ। ਪਿਛਲੇ ਸਾਲ ਉਹ ਫਾਈਨਲ ਵਿਚ ਪਹੁੰਚੇ ਸਨ।

PunjabKesari

ਇਹ ਖ਼ਬਰ ਪੜ੍ਹੋ- NZ v RSA : ਨਿਊਜ਼ੀਲੈਂਡ ਨੇ ਦੱਖਣੀ ਅਫਰੀਕਾ ਨੂੰ ਪਾਰੀ ਤੇ 276 ਦੌੜਾਂ ਨਾਲ ਹਰਾਇਆ
ਸੈਮੀਫਾਈਨਲ ਵਿਚ ਨੋਰੀ ਦਾ ਸਾਹਮਣਾ ਚੌਥੇ ਦਰਜਾ ਪ੍ਰਾਪਤ ਟਾਮੀ ਪਾਲ ਨਾਲ ਹੋਵੇਗਾ, ਜਿਨ੍ਹਾਂ ਨੇ ਸਟੀਫਨ ਕੋਜਲੋਵ ਨੂੰ 6-3, 6-1 ਨਾਲ ਹਰਾਇਆ। ਦੂਜੇ ਦਰਜਾ ਪ੍ਰਾਪਤ ਅਤੇ 2020 ਦੇ ਚੈਂਪੀਅਨ ਰਿਲੀ ਓਲੇਪਲਕਾ ਨੇ ਵੀ ਐਡੀਅਨ ਮਨਾਰੀਨੋ ਨੂੰ 7-6 (2), 3-6, 6-1 ਤੋਂ ਹਾਰ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ, ਜਿੱਥੇ ਉਸਦਾ ਸਾਹਮਣਾ ਗੈਰ-ਦਰਜਾ ਪ੍ਰਾਪਤ ਜਾਨ ਮਿਲਮੈਨ ਨਾਲ ਹੋਵੇਗਾ। ਮਿਲਮੈਨ ਨੇ ਤੀਜੇ ਦਰਜਾ ਪ੍ਰਾਪਤ ਦਿਮਿਤ੍ਰੋਵ ਨੂੰ ਹਰਾ ਕੇ ਉਲਟਫੇਰ ਕੀਤਾ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News