ਪੈਸੇ ਲੈ ਕੇ ਰਣਜੀ ਟੀਮ 'ਚ ਸ਼ਾਮਲ ਕਰਦਾ ਸੀ ਕੋਚ, ਦਿੱਲੀ ਪੁਲਸ ਨੇ ਕੀਤਾ ਗ੍ਰਿਫਤਾਰ

Thursday, Jul 25, 2019 - 10:56 PM (IST)

ਪੈਸੇ ਲੈ ਕੇ ਰਣਜੀ ਟੀਮ 'ਚ ਸ਼ਾਮਲ ਕਰਦਾ ਸੀ ਕੋਚ, ਦਿੱਲੀ ਪੁਲਸ ਨੇ ਕੀਤਾ ਗ੍ਰਿਫਤਾਰ

ਨਵੀਂ ਦਿੱਲੀ— ਦਿੱਲੀ ਪੁਲਸ ਦੀ ਅਪਰਾਧ ਸ਼ਾਖਾ ਨੇ ਨੌਜਵਾਨ ਖਿਡਾਰੀਆਂ ਤੋਂ ਪੈਸੇ ਲੈ ਕੇ ਉਨ੍ਹਾਂ ਨੂੰ ਰਣਜੀ ਟੀਮ ਵਿਚ ਸ਼ਾਮਲ ਕਰਵਾਉਣ ਦੇ ਮਾਮਲੇ ਵਿਚ ਫਰਜ਼ੀ ਕ੍ਰਿਕਟ ਕੋਚ ਤੇ ਉਸਦੇ ਇਕ ਹੋਰ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ।
ਪੁਲਸ ਸੂਤਰਾਂ ਅਨੁਸਾਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਕੁਝ ਲੋਕ ਨੌਜਵਾਨ ਕ੍ਰਿਕਟ ਖਿਡਾਰੀਆਂ ਨੂੰ ਰਣਜੀ ਤੇ ਹੋਰਨਾਂ ਟੂਰਨਾਮੈਂਟਾਂ ਲਈ ਟੀਮ ਵਿਚ ਸ਼ਾਮਲ ਕਰਵਾਉਣ ਨੂੰ ਲੈ ਕੇ ਉਨ੍ਹਾਂ ਤੋਂ ਪੈਸੇ ਲੈ ਰਹੇ ਹਨ ਤੇ ਉਨ੍ਹਾਂ ਦੇ ਨਾਲ ਧੋਖਾਦੇਹੀ ਕਰ ਰਹੇ ਹਨ। ਬੀ. ਸੀ. ਸੀ. ਆਈ. ਨੇ ਆਪਣੀ ਸ਼ਿਕਾਇਤ ਵਿਚ ਵਿਚ ਦੋ ਨੌਜਵਾਨ ਖਿਡਾਰੀਆਂ ਦੀਆਂ ਸ਼ਿਕਾਇਤਾਂ ਦਾ ਨੋਟਿਸ ਲਿਆ ਸੀ। ਬੀ. ਸੀ. ਸੀ. ਆਈ. ਨੇ ਸ਼ਿਕਾਇਤ ਵਿਚ ਦੱਸਿਆ ਸੀ ਕਿ ਇਨ੍ਹਾਂ ਲੋਕਾਂ ਤੋਂ ਉਨ੍ਹਾਂ ਦੇ ਕੋਚ ਨੇ ਅੰਡਰ-19 ਤੇ ਅੰਡਰ-23 ਟੀਮ ਵਿਚ ਸ਼ਾਮਲ ਕਰਵਾਉਣ ਲਈ ਕ੍ਰਮਵਾਰ 11 ਲੱਖ ਤੇ 4 ਲੱਖ ਰੁਪਏ ਲਏ ਸਨ। ਸੂਤਰਾਂ ਅਨੁਸਾਰ ਅਪਰਾਧ ਸ਼ਾਖਾ ਨੇ ਇਸ ਸਾਲ ਮਾਰਚ ਵਿਚ ਦੋਸ਼ੀਆਂ ਵਿਰੁੱਧ ਭਾਰਤੀ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਸੀ। ਪੁੱਛਗਿੱਛ ਤੋਂ ਬਾਅਦ ਕੋਚ  ਤੇ ਹੋਰ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ। ਮਾਮਲੇ ਦੀ ਜਾਂਚ ਜਾਰੀ ਹੈ।


author

Gurdeep Singh

Content Editor

Related News