ਦਿੱਲੀ ਗੋਲਫ ਕੋਰਸ ਨੂੰ ਮਿਲੀ ਨਵੀਂ ਦਿੱਖ
Tuesday, Nov 12, 2019 - 12:22 AM (IST)

ਨਵੀਂ ਦਿੱਲੀ— ਦਿੱਲੀ ਦੇ ਇਤਿਹਾਸਕ ਗੋਲਫ ਕੋਰਸ ਨੂੰ ਵਿਸ਼ਵ ਪੱਧਰੀ ਨਵੀਂ ਦਿੱਖ ਮਿਲ ਗਈ ਹੈ ਤੇ 9 ਮਹੀਨਿਆਂ ਦੇ ਲੰਬੇ ਫਰਕ ਤੋਂ ਬਾਅਦ ਇਸ ਵਿਸ਼ਵ ਪੱਧਰੀ ਚੈਂਪੀਅਨਸ਼ਿਪ ਲਈ 15 ਨਵੰਬਰ ਨੂੰ ਖੋਲ੍ਹ ਦਿੱਤਾ ਜਾਵੇਗਾ।
ਭਾਰਤ ਦੇ ਪ੍ਰਮੁੱਖ ਗੋਲਫ ਕੋਰਸਾਂ ਵਿਚੋਂ ਇਕ ਇਕ ਦਿੱਲੀ ਗੋਲਫ ਕੋਰਸ ਨੂੰ ਵਿਸ਼ਵ ਪ੍ਰਸਿੱਧ ਗੈਰੀ ਪਲੇਅਰ ਨੇ ਨਵੇਂ ਸਿਰੇ ਤੋਂ ਡਿਜ਼ਾਇਨ ਕੀਤਾ ਹੈ ਤੇ ਇਸ ਨੂੰ ਨਵਾਂ ਸਵਰੂਪ ਦੇਣ ਲਈ ਬਦਲਿਆ ਹੈ। ਗੈਰੀ ਪਲੇਅਰ ਨੇ ਦੁਨੀਆ ਭਰ ਵਿਚ 300 ਤੋਂ ਵੱਧ ਗੋਲਫ ਕੋਰਸਾਂ ਨੂੰ ਡਿਜ਼ਾਈਨ ਕੀਤਾ ਹੈ। 1930 ਦੇ ਦਹਾਕੇ ਵਿਚ ਇਹ ਮਿਊਸੀਪਲ ਗੋਲਫ ਕੋਰਸ ਸੀ ਜਿਹੜਾ ਹੁਣ ਭਾਰਤ ਦੇ ਚੋਟੀ ਦੇ ਗੋਲਫਾਂ ਲਈ ਪ੍ਰਮੁੱਖ ਸਥਾਨ ਬਣ ਚੁੱਕਾ ਹੈ।