ਨਾਰਥਈਸਟ ਯੂਨਾਈਟਿਡ ਅਤੇ ਦਿੱਲੀ ਡਾਇਨਾਮੋਜ਼ ਨੇ ਡਰਾਅ ਖੇਡਿਆ
Friday, Feb 08, 2019 - 09:29 AM (IST)
ਗੁਹਾਟੀ— ਨਾਰਥਈਸਟ ਯੂਨਾਈਟਿਡ ਐੱਫ.ਸੀ. ਨੇ ਇੰਡੀਅਨ ਸੁਪਰ ਲੀਗ ਮੈਚ 'ਚ ਵੀਰਵਾਰ ਨੂੰ ਇੱਥੇ ਦਿੱਲੀ ਡਾਇਨਾਮੋਜ਼ ਐੱਫ.ਸੀ. ਦੇ ਖਿਲਾਫ 1-1 ਨਾਲ ਡਰਾਅ ਖੇਡਿਆ। ਨਾਰਥਈਸਟ ਯੂਨਾਈਟਿਡ ਦੀ ਟੀਮ ਨੇ ਆਪਣੇ ਪਿਛਲੇ 7 ਮੈਚਾਂ 'ਚ ਸਿਰਫ ਇਕ ਜਿੱਤ ਦਰਜ ਕੀਤੀ ਹੈ ਪਰ ਸੈਮੀਫਾਈਨਲ 'ਚ ਜਗ੍ਹਾ ਬਣਾਉਣ ਦੀ ਦੌੜ 'ਚ ਬਣੀ ਹੋਈ ਹੈ। ਦਿੱਲੀ ਦੀ ਟੀਮ ਨੂੰ 67ਵੇਂ ਮਿੰਟ 'ਚ ਮਾਰਕੋਸ ਤੇਬਾਰ ਨੇ ਬੜ੍ਹਤ ਦਿਵਾਈ ਪਰ ਸਟਾਰ ਸਟ੍ਰਾਈਕਰ ਬਾਰਥੋਲੋਮਿਊ ਓਗੇਬੇਚੇ ਨੇ 71ਵੇਂ ਮਿੰਟ 'ਚ ਨਾਰਥਈਸਟ ਯੂਨਾਈਟਿਡ ਨੂੰ ਬਰਾਬਰੀ ਦਿਵਾ ਦਿੱਤੀ। ਦੋਵੇਂ ਟੀਮਾਂ ਇਸ ਤੋਂ ਬਾਅਦ ਕੋਈ ਗੋਲ ਨਾ ਕਰ ਸਕੀਆਂ ਅਤੇ ਮੈਚ ਡਰਾਅ ਸਮਾਪਤ ਹੋਇਆ।
