ਜੁੜਵਾ ਬੱਚਿਆਂ ਦੀ ਮਾਂ ਬਣੀ ਦੀਪਿਕਾ, 4 ਸਾਲ ਬਾਅਦ ਸਕੁਐਸ਼ ਕੋਰਟ ''ਤੇ ਕਰੇਗੀ ਵਾਪਸੀ

Wednesday, Feb 09, 2022 - 08:57 PM (IST)

ਜੁੜਵਾ ਬੱਚਿਆਂ ਦੀ ਮਾਂ ਬਣੀ ਦੀਪਿਕਾ, 4 ਸਾਲ ਬਾਅਦ ਸਕੁਐਸ਼ ਕੋਰਟ ''ਤੇ ਕਰੇਗੀ ਵਾਪਸੀ

ਨਵੀਂ ਦਿੱਲੀ- ਭਾਰਤ ਦੀ ਬਿਹਤਨ ਸਕੁਐਸ਼ ਖਿਡਾਰੀਆਂ ਵਿਚੋਂ ਇਕ ਦੀਪਿਕਾ ਪੱਲੀਕਲ ਨੇ ਪਰਿਵਾਰ ਵਧਾਉਣ ਲਈ ਬ੍ਰੇਕ ਲੈਣ ਦੇ 4 ਸਾਲ ਬਾਅਦ ਕੋਰਟ 'ਤੇ ਵਾਪਸੀ ਕੀਤੀ ਹੈ। ਪਿਛਲੇ ਸਾਲ ਜੁੜਵਾ ਬੱਚਿਆਂ ਦੀ ਮਾਂ ਬਣੀ ਦੀਪਿਕਾ ਇਸ ਸਾਲ ਦੇ ਅੰਤ ਵਿਚ ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਆਈ ਖੇਡਾਂ 'ਤੇ ਧਿਆਨ ਲਾਉਣ ਲਈ ਪਿਛਲੇ 2 ਮਹੀਨਿਆਂ ਤੋਂ ਸਖਤ ਟ੍ਰੇਨਿੰਗ 'ਚ ਜੁਟੀ ਹੈ। ਖੇਡ ਤੋਂ ਦੂਰ ਰਹਿਣ ਦੌਰਾਨ 31 ਸਾਲ ਦੀ ਦੀਪਿਕਾ ਨੇ ‘ਇੰਟੀਰੀਅਰ ਡਿਜ਼ਾਈਨਿੰਗ’ ਵਿਚ ਹੱਥ ਅਜ਼ਮਾਇਆ ਪਰ ਹੁਣ ਉਹ ਇਨ੍ਹਾਂ ਕਈ ਮੁਕਾਬਲਿਆਂ ਵਾਲੀਆਂ 2 ਖੇਡ ਪ੍ਰਤੀਯੋਗਤਾਵਾਂ ਵਿਚ ਇਤਿਹਾਸ ਰਚਣ 'ਤੇ ਨਜ਼ਰ ਲਾਏ ਹਨ। ਉਨ੍ਹਾਂ ਦੇ ਬਰਮਿੰਘਮ ਖੇਡਾਂ ਵਿਚ ਮਿਕਸਡ ਮੁਕਾਬਲੇ 'ਚ ਹਿੱਸਾ ਲੈਣ ਦੀ ਉਮੀਦ ਹੈ, ਜਿਸ ਤੋਂ ਬਾਅਦ ਉਹ ਆਪਣਾ ਕਾਰਜਭਾਰ ਹੌਲੀ-ਹੌਲੀ ਵਧਾਏਗੀ ਅਤੇ ਹਾਂਗਜੋਊ ਖੇਡਾਂ ਵਿਚ ਸਿੰਗਲ ਮੁਕਾਬਲੇ ਵੀ ਖੇਡੇਗੀ। ਪੱਲੀਕਲ ਅਤੇ ਭਾਰਤ ਦੀ ਸੱਭ ਤੋਂ ਬਿਹਤਰ ਰੈਂਕਿੰਗ ਵਾਲੀ ਖਿਡਾਰੀ ਜੋਸ਼ਨਾ ਚਿਨੱਪਾ ਨੇ ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ 'ਚ ਖੇਡਾਂ ਦਾ ਪਹਿਲਾ ਸੋਨ ਤਮਗਾ 2014 ਗਲਾਸਗੋ ਪੜਾਅ ਵਿਚ ਜਿੱਤਿਆ ਸੀ। 

PunjabKesari

ਇਹ ਖ਼ਬਰ ਪੜ੍ਹੋ- CBSE ਬੋਰਡ ਨੇ 10ਵੀਂ-12ਵੀਂ ਦੇ ਲਈ ਸੈਕੰਡ ਟਰਮ ਦੀ ਪ੍ਰੀਖਿਆਵਾਂ ਦਾ ਕੀਤਾ ਐਲਾਨ
ਮਾਂ ਬਣਨ ਅਤੇ ਵਾਪਸੀ ਦੇ ਬਾਰੇ ਗੱਲ ਕਰਦੇ ਹੋਏ ਪੱਲੀਕਲ ਨੇ ਕਿਹਾ ਕਿ ਉਹ ਭਾਗਸ਼ਾਲੀ ਸੀ ਕਿ ਉਨ੍ਹਾਂ ਕੋਲ ਸਹਿਯੋਗ ਲਈ ਲੋਕ ਮੌਜੂਦ ਸਨ, ਜਿਸ ਨਾਲ ਉਹ 2018 ਵਿਚ ਖੇਡ ਤੋਂ ਥੋੜ੍ਹੇ ਸਮੇਂ ਤੱਕ ਦੂਰ ਰਹਿ ਸਕੀ। ਜਦੋਂ ਉਨ੍ਹਾਂ ਨੇ ਬ੍ਰੇਕ ਲਿਆ ਸੀ ਤਾਂ ਉਹ ਟਾਪ-20 ਵਿਚ ਸ਼ਾਮਲ ਸੀ। 2 ਬੱਚਿਆਂ ਦੀ ਮਾਂ ਬਣਨਾ ‘ਦੋਹਰੀ ਮਿਹਨਤ’ ਹੈ ਪਰ ਕ੍ਰਿਕਟਰ ਦਿਨੇਸ਼ ਕਾਰਤਿਕ ਦੀ ਪਤਨੀ ਪੱਲੀਕਲ ਆਪਣੀ ਜ਼ਿੰਦਗੀ ਦੇ ਇਸ ਦੌਰ ਦਾ ਲੁਤਫ ਉਠਾ ਰਹੀ ਹੈ। ਉਨ੍ਹਾਂ ਕਿਹਾ,‘‘ਹਾਂ, ਇਕ ਮਾਂ ਅਤੇ ਪੇਸ਼ੇਵਰ ਐਥਲੀਟ ਬਣਨਾ ਮੁਸ਼ਕਲ ਹੈ ਪਰ ਮੈਂ ਇਸ 'ਤੇ ਜ਼ੋਰ ਨਹੀਂ ਦੇਣਾ ਚਾਹੁੰਦੀ। ਨਿਸ਼ਚਿਤ ਰੂਪ ਨਾਲ ਬੱਚਿਆਂ ਦੇ ਸੋਣ ਦੇ ਸਮੇਂ ਦੇ ਚੱਕਰ ਦੇ ਨਾਲ ਕਾਫੀ ਮੁਸ਼ਕਲ ਹੁੰਦੀ ਹੈ ਅਤੇ ਜੁੜਵਾ ਬੱਚਿਆਂ ਕਾਰਨ ਇਹ ਦੁੱਗਣੀ ਮਿਹਨਤ ਹੈ। ਉਨ੍ਹਾਂ ਕਿਹਾ,‘‘ਮੇਰੇ ਪਤੀ ਵੀ ਐਥਲੀਟ ਹਨ ਅਤੇ ਉਹ ਅਭਿਆਸ ਅਤੇ ਖੇਡਣ ਲਈ ਬਾਹਰ ਰਹਿੰਦੇ ਹਨ। ਇਸ ਲਈ ਕਾਫੀ ਸਾਰੀ ਜ਼ਿੰਮੇਦਾਰੀ ਮੇਰੀ ਹੁੰਦੀ ਹੈ ਪਰ ਮੈਂ ਬਹੁਤ ਭਾਗਸ਼ਾਲੀ ਹਾਂ ਕਿ ਮੇਰੇ ਪਰਿਵਾਰ ਦੇ ਰੂਪ ਵਿਚ ਮੇਰੇ ਕੋਲ ਸਹਿਯੋਗ ਲਈ ਮਜ਼ਬੂਤ ਪ੍ਰਣਾਲੀ ਮੌਜੂਦ ਹੈ, ਜਿਸ ਨਾਲ ਮੈਨੂੰ ਸਵੇਰੇ ਅਤੇ ਸ਼ਾਮ ਵਿਚ ਅਭਿਆਸ ਕਰਨ ਲਈ ਸਮਾਂ ਮਿਲ ਜਾਂਦਾ ਹੈ।

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

 


author

Gurdeep Singh

Content Editor

Related News