ICC ਦੇ ਇਸ ਫੈਸਲੇ 'ਤੇ ਭੜਕੇ ਵਾਰਨ, ਕਿਹਾ- ਕਿੱਥੇ ਗਈ ਸਮਝ?

Tuesday, Feb 05, 2019 - 12:49 PM (IST)

ICC ਦੇ ਇਸ ਫੈਸਲੇ 'ਤੇ ਭੜਕੇ ਵਾਰਨ, ਕਿਹਾ- ਕਿੱਥੇ ਗਈ ਸਮਝ?

ਸਪੋਰਟਸ ਡੈਸਕ : ਐਂਟੀਗਾ ਵਿਚ ਇੰਗਲੈਂਡ ਅਤੇ ਵਿੰਡੀਜ਼ ਵਿਚਾਲੇ ਖੇਡੇ ਗਏ ਦੂਜੇ ਟੈਸਟ ਵਿਚ ਬੇਸ਼ਕ ਕੈਰੇਬੀਆਈ ਟੀਮ ਨੇ ਜਿੱਤ ਦਰਜ ਕਰ ਕੇ 3 ਮੈਚਾਂ ਦੀ ਸੀਰੀਜ਼ ਵਿਚ 2-0 ਨਾਲ ਸ਼ਾਨਦਾਰ ਬੜ੍ਹਤ ਹਾਸਲ ਕੀਤੀ ਹੋਵੇ ਪਰ ਵਿੰਡੀਜ਼ ਦੀ ਟੀਮ ਨੂੰ ਵੱਡਾ ਝਟਕਾ ਉਸ ਸਮੇਂ ਲੱਗਾ ਜਦੋਂ ਆਈ. ਸੀ. ਸੀ. ਨੇ ਉਸ ਦੇ ਕਪਤਾਨ ਜੇਸਨ ਹੋਲਡਰ 'ਤੇ ਇਕ ਟੈਸਟ ਮੈਚ ਦਾ ਬੈਨ ਲਗਾ ਦਿੱਤਾ ਅਤੇ ਉਹ ਵੀ ਹੋਵਰ ਰੇਟ ਦਾ ਹਵਾਲਾ ਦੇ ਕੇ। ਉੱਥੇ ਹੀ ਆਸਟਰੇਲੀਆ ਦੇ ਸਾਬਕਾ ਧਾਕੜ ਸਪਿਨਰ ਸ਼ੇਨ ਵਾਰਨ ਨੇ ਇਸ ਫੈਸਲੇ ਨੂੰ ਲੈ ਕੇ ਆਈ. ਸੀ. ਸੀ. 'ਤੇ ਬਰਸਦਿਆਂ ਇਸ ਨੂੰ ਮਖੌਲ ਕਰਾਰ ਦੇ ਦਿੱਤਾ, ਨਾਲ ਹੀ ਉਸਨੇ ਜੇਸਨ ਹੋਲਡਰ ਨੂੰ ਇਸ ਮਾਮਲੇ 'ਚ ਸਲਾਹ ਵੀ ਦਿੱਤੀ।

PunjabKesari

ਆਈ. ਸੀ. ਸੀ. ਦੇ ਇਸ ਫੈਸਲੇ 'ਤੇ ਵਾਰਨ ਨੇ ਕੀਤਾ ਟਵੀਟਐਂਟੀਗਾ ਵਿਚ ਇੰਗਲੈਂਡ ਅਤੇ ਵਿੰਡੀਜ਼ ਵਿਚਾਲੇ ਖੇਡੇ ਗਏ ਦੂਜੇ ਟੈਸਟ ਵਿਚ ਬੇਸ਼ਕ ਕੈਰੇਬੀਆਈ ਟੀਮ ਨੇ ਜਿੱਤ ਦਰਜ ਕਰ ਕੇ 3 ਮੈਚਾਂ
ਵਿੰਡੀਜ਼ ਦੇ ਕਪਤਾਨ ਜੇਸਨ ਹੋਲਡਰ ਦੇ ਬੈਨ ਵਾਲੇ ਆਈ. ਸੀ. ਸੀ. ਦੇ ਫੈਸਲੇ ਫੈਸਲੇ ਨੂੰ ਨਿਸ਼ਾਨੇ 'ਤੇ ਲੈਂਦਿਆਂ ਵਾਰਨ ਨੇ ਟਵੀਟ ਕੀਤਾ। ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਕੀਤੇ ਟਵੀਟ ਵਿਚ ਵਾਰਨ ਨੇ ਆਈ. ਸੀ. ਸੀ. ਨੂੰ ਪੁੱਛਿਆ, ਜੋ ਟੈਸਟ ਮੈਚ 3 ਦਿਨ ਦਾ ਵੀ ਨਹੀਂ ਚੱਲਿਆ ਉਸ ਵਿਚ ਹੋਲੀ ਓਵਰ ਰੇਟ ਦਾ ਕੀ ਮਤਲਬ। ਆਈ. ਸੀ. ਸੀ. ਦੇ ਇਸ ਮਜ਼ਾਕੀਆ ਫੈਸਲੇ ਤੋਂ ਬਾਅਦ ਮੈਨੂੰ ਇਹ ਪਤਾ ਨਹੀਂ ਚੱਲ ਰਿਹਾ ਕਿ ਆਖਰ ਉਸ ਦੌਰਾਨ ਆਈ. ਸੀ. ਸੀ. ਦੀ ਸਮਝ ਕਿੱਥੇ ਗਈ ਸੀ।

PunjabKesari

ਇਸ ਤੋਂ ਬਾਅਦ ਵਾਰਨ ਨੇ ਵਿੰਡੀਜ਼ ਦੇ ਕਪਤਾਨ ਹੋਲਡਰ ਨੂੰ ਸਲਾਹ ਦਿੱਤੀ। ਵਾਰਨ ਨੇ ਲਿਖਿਆ, ''ਮੈਨੂੰ ਲਗਦਾ ਹੈ ਕਿ ਹੋਲਡਰ ਨੂੰ ਆਈ. ਸੀ. ਸੀ. ਦੇ ਇਸ ਫੈਸਲੇ ਦਾ ਵਿਰੋਧ ਕਰਨਾ ਚਾਹੀਦਾ ਹੈ ਅਤੇ ਇਸ ਮਜ਼ਾਕੀਆ ਫੈਸਲੇ ਖਿਲਾਫ ਅਪੀਲ ਕਰਨੀ ਚਾਹੀਦੀ ਹੈ।''

PunjabKesari

ਇਸ ਤੋਂ ਬਾਅਦ ਵਾਰਨ ਨੇ ਇਕ ਹੋਰ ਟਵੀਟ ਕਰਦਿਆਂ ਲਿਖਿਆ ਜੇਸਨ ਅਤੇ ਉਸ ਦੀ ਟੀਮ ਵਲੋਂ ਪ੍ਰਸ਼ੰਸਕਾਂ ਨੇ ਮੈਦਾਨ 'ਤੇ ਸ਼ਾਨਦਾਰ ਕ੍ਰਿਕਟ ਦੇਖਿਆ ਅਤੇ ਨਾਲ ਹੀ ਕਿਹਾ ਕਿ ਉਸ 'ਤੇ ਪਾਬੰਦੀ ਲਾਉਣਾ ਕਾਫੀ ਮਜ਼ਾਕੀਆ ਹੈ।

PunjabKesariPunjabKesari

PunjabKesari

PunjabKesari


Related News