9 ਸਾਲ ਪਹਿਲਾਂ ਰਾਜਸਥਾਨ ਦੇ ਲਈ ਕੀਤਾ ਸੀ ਡੈਬਿਊ, ਅੱਜ ਸੈਮਸਨ ਨੇ ਬਣਾਇਆ ਇਹ ਰਿਕਾਰਡ
Friday, Apr 15, 2022 - 02:24 AM (IST)
ਮੁੰਬਈ- ਗੁਜਰਾਤ ਟਾਈਟਨਸ ਦੇ ਵਿਰੁੱਧ ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਸੈਸ਼ਨ 11 ਦੌੜਾਂ ਬਣਾ ਕੇ ਆਊਟ ਹੋ ਗਏ ਪਰ ਆਪਣੀ ਇਸ ਪਾਰੀ ਦੇ ਦੌਰਾਨ ਉਨ੍ਹਾਂ ਨੇ ਆਪਣੇ ਨਾਂ ਇਕ ਵੱਡਾ ਰਿਕਾਰਡ ਕਾਇਮ ਕਰ ਲਿਆ ਹੈ। ਸੈਮਸਨ ਰਾਜਸਥਾਨ ਦੇ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਦੀ ਸੂਚੀ ਵਿਚ ਦੂਜੇ ਸਥਾਨ 'ਤੇ ਆ ਗਏ ਹਨ। ਉਹ ਇਸ ਮਾਮਲੇ ਵਿਤ ਬਸ ਅਜਿੰਕਯ ਰਹਾਣੇ ਤੋਂ ਪਿੱਛੇ ਹਨ।
ਇਹ ਖ਼ਬਰ ਪੜ੍ਹੋ- ਕ੍ਰਿਕਟ : ਆਸਟਰੇਲੀਆ ਦੇ ਸਹਾਇਕ ਕੋਚ ਅਹੁਦੇ ਤੋਂ ਹਟੇ ਜੇਫ ਵਾਨ
ਸੰਜੂ ਸੈਮਸਨ ਰਾਜਸਥਾਨ ਦੇ ਲਈ 2500 ਦੌੜਾਂ ਪੂਰੀਆਂ ਕਰ ਲਈਆਂ ਹਨ। ਉਹ ਰਾਜਸਥਾਨ ਰਾਇਲਜ਼ ਦੇ ਲਈ ਅਜਿਹਾ ਕਰ ਸਿਰਫ ਦੂਜੇ ਬੱਲੇਬਾਜ਼ ਬਣ ਗਏ ਹਨ। ਰਹਾਣੇ ਨੇ ਰਾਜਸਥਾਨ ਦੇ ਲਈ ਖੇਡਦੇ ਹੋਏ 2810 ਦੌੜਾਂ ਬਣਾਈਆਂ ਅਤੇ ਉਹ ਟੀਮ ਦੇ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੀ ਸੂਚੀ ਵਿਚ ਚੋਟੀ 'ਤੇ ਹਨ। ਇਸ ਦੌਰਾਨ ਸੈਮਸਨ ਦੂਜੇ ਸਥਾਨ 'ਤੇ ਹੈ।
ਇਹ ਖ਼ਬਰ ਪੜ੍ਹੋ- ਪਾਕਿ ਸਫੇਦ ਗੇਂਦ ਸੀਰੀਜ਼ ਦੇ ਲਈ ਕਰੇਗਾ ਸ਼੍ਰੀਲੰਕਾ ਦੀ ਮੇਜ਼ਬਾਨੀ
ਜ਼ਿਕਰਯੋਗ ਹੈ ਕਿ ਸੰਜੂ ਸੈਮਸਨ ਨੇ ਠੀਕ 9 ਸਾਲ ਪਹਿਲਾਂ ਹੀ ਰਾਜਸਥਾਨ ਰਾਇਲਜ਼ ਦੇ ਲਈ ਸਾਲ 2013 ਵਿਚ ਡੈਬਿਊ ਕੀਤਾ ਸੀ। ਉਦੋ ਤੋਂ ਉਹ ਟੀਮ ਦੇ ਨਾਲ ਜੁੜੇ ਹੋਏ ਹਨ। ਬਤੌਰ ਵਿਕਟਕੀਪਰ ਬੱਲੇਬਾਜ਼ ਦੇ ਤੌਰ 'ਤੇ ਡੈਬਿਊ ਕਰਨ ਵਾਲੇ ਸੰਜੂ ਅੱਜ ਟੀਮ ਦੇ ਕਪਤਾਨ ਹਨ। ਉਸਦੀ ਕਪਤਾਨੀ ਵਿਚ ਰਾਜਸਥਾਨ ਰਾਇਲਜ਼ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਅਤੇ ਅੰਕ ਸੂਚੀ ਵਿਚ ਟਾਪ ਚਾਰ ਟੀਮਾਂ ਵਿਚ ਸ਼ਾਮਿਲ ਹੈ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।